ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥
ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਵਡਹੰਸ  ਅੰਗ ੫੮੮

ਮੈਂ ਸਦਕੇ ਜਾਂਦਾ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਸੱਚੇ ਗਿਆਨ ਦੀ ਗੱਲ ਸੁਣਾਈ ਹੈ, ਤੇ ਜਿਸ ਨੇ ਸੇਵਾ ਦੀ ਰੀਤ ਚਲਾਈ ਹੈ । ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਤੇ ਸਭ ਥਾਈਂ ਮੈਨੂੰ ਵਿਕਾਰਾਂ ਦੇ ਘੇਰੇ ਤੋਂ ਛੁਡਾ ਲੈਂਦਾ ਹੈ ।


7 ਮਾਰਚ, 1703 : ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਮੁਗਲਾਂ ਕੋਲੋ ਹਿੰਦੂ ਲੜਕੀ ਛੁਡਵਾਈ

ਅਨੰਦਪੁਰ ਵਿਖੇ ਲੱਗੇ ਦੀਵਾਨ ਵਿੱਚ ਇੱਕ ਬ੍ਰਾਹਮਣ ਦੇਵੀਦਾਸ ਨੇ ਬੇਨਤੀ ਕੀਤੀ ਕਿ “ਬੱਸੀਆਂ ਦਾ ਪਠਾਣ ਜਾਬਰ ਖਾਨ ਜਨਤਾ ਤੇ ਬਹੁਤ ਜੁਲਮ ਕਰਦਾ ਹੈ । ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰਵਾਲੀ ਪਠਾਣਾਂ ਨੇ ਖੋਹ ਲਈ ਹੈ ।”

ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਨਾਲ ਸਾਹਿਬਜਾਦਾ ਅਜੀਤ ਸਿੰਘ ਨੇ ਭਾਈ ਉਦੈ ਸਿੰਘ ਤੇ ਸੌ ਕੁ ਸਿੰਘਾਂ ਨੂੰ ਨਾਲ ਲਿਆ ਤੇ ਬੱਸੀ-ਪਠਾਣਾਂ ਤੇ ਸਿੰਘਾਂ ਨੇ ਜਾ ਹੱਲਾ ਬੋਲਿਆ ਤੇ ਉਸ ਲੜਕੀ ਨੂੰ ਬਚਾਅ ਲਿਆਂਦਾ ।


.