ਸਲੋਕ ਮਃ ੫ ॥

ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੩੨੧ (321)

ਗੁਰੂ ਅਰਜਨ ਦੇਵ ਜੀ ਅਨੁਸਾਰ ਉੱਠਦਿਆਂ ਬੈਠਦਿਆਂ ਸੁੱਤਿਆਂ ਹਰ ਵੇਲੇ ਸੁੱਖ ਹੀ ਬਣਿਆ ਰਹੇਗਾ ਜੇਕਰ ਸੱਚੇ ਨਾਮ ਦੀ ਵਡਿਆਈ ਕਰਦੇ ਰਹੀਏ, ਇਉਂ ਮਨ ਤੇ ਸਰੀਰ ਦੋਵੇਂ ਨਿਰਮਲ ਤੇ ਠੰਢੇ-ਠਾਰ ਰਹਿੰਦੇ ਹਨ।


6 ਮਾਰਚ, 1752 : ਸਿਖਾਂ ਦੇ ਹਮਾਇਤੀ ਅਤੇ ਮਿੱਤਰ ਦੀਵਾਨ ਕੌੜਾ ਮੱਲ ਦੀ ਸ਼ਹੀਦੀ

ਦੀਵਾਨ ਕੌੜਾ ਮੱਲ ਲਾਹੌਰ ਦੇ ਇੱਕ ਦੀਵਾਨ ਸਨ ਜੋ ਸੂਬੇਦਾਰ ਮੀਰ ਮੰਨੂ ਦੇ ਸਮਕਾਲੀ ਸਨ । ਉਹਨਾਂ ਨੂੰ ਸਿੱਖ ਕੌਮ ਦਾ ਦਿਲੋਂ-ਹਿਤੈਸ਼ੀ ਮੰਨਿਆ ਜਾਂਦਾ ਹੈ ।

ਛੋਟੇ ਘਲੂਘਾਰੇ ਦੌਰਾਨ ਮੁਸ਼ਕਿਲ ਸਮੇਂ ਵਿੱਚ ਦੀਵਾਨ ਕੌੜਾ ਮੱਲ ਵਲੋਂ ਸਿਖਾਂ ਦੀ ਕਾਹਨੂੰਵਾਨ ਦੇ ਛੱਬ ‘ਚ ਰਾਸ਼ਨ ਰਸਦ ਭੇਜ ਕੇ ਅਤਿ ਮੁਸ਼ਕਿਲ ਵੇਲੇ ਮਦਦ ਕੀਤੀ ਗਈ। ਹੋਰ ਵੀ ਕਈ ਵਾਰ ਇਹਨਾਂ ਨੇ ਸਿਖਾਂ ਦੀ ਮਦਦ ਕੀਤੀ ਤੇ ਸਿੱਖ ਵੀ ਇਹਨਾਂ ਨੂੰ ਲੋੜ ਪੈਣ ਤੇ ਹਮੇਸ਼ਾ ਮਦਦ ਕਰਦੇ ਰਹੇ, ਇਸ ਲਈ ਸਿੱਖ ਕੌਮ ਇਹਨਾਂ ਨੂੰ ਦੀਵਾਨ ਕੌੜਾ ਮੱਲ ਨਹੀਂ ਬਲਕਿ ‘ਦੀਵਾਨ ਮਿੱਠਾ ਮੱਲ’ ਦੇ ਨਾਮ ਨਾਲ ਸਤਿਕਾਰ ਦੇਂਦੀ ਹੈ ।

ਦਸੰਬਰ 1751 ਨੂੰ ਅਬਦਾਲੀ ਆਪਣੇ ਤੀਜੇ ਹਮਲੇ ਦੌਰਾਨ ਲਾਹੌਰ ਨੇੜੇ ਪਹੁੰਚ ਗਿਆ। ਮੀਰ ਮੰਨੂ ਨੇ ਮਦਦ ਵਾਸਤੇ ਕੌੜਾ ਮੱਲ ਨੂੰ ਮੁਲਤਾਨ ਤੇ ਅਦੀਨਾ ਬੇਗ਼ ਨੂੰ ਜਲੰਧਰੋਂ ਬੁਲਾ ਲਿਆ।

6 ਮਾਰਚ, 1752 ਨੂੰ ਮੀਰ ਮੰਨੂ ਤੇ ਅਬਦਾਲੀ ਵਿੱਚ ਜੰਗ ਹੋਈ । ਅਦੀਨਾ ਬੇਗ਼, ਦੀਵਾਨ ਕੌੜਾ ਮੱਲ ਜੀ ਦੀ ਚੜ੍ਹਾਈ ਤੋਂ ਸੜਦਾ ਸੀ। ਜੰਗ ਵਿੱਚ ਕੌੜਾ ਮੱਲ ਦਾ ਹਾਥੀ ਇੱਕ ਕਬਰ ਵਿੱਚ ਪੈਰ ਪੈਣ ਕਾਰਨ ਡਿੱਗ ਪਿਆ। ਜਦ ਉਹ ਹਾਥੀ ਬਦਲਣ ਲੱਗੇ ਤਾਂ ਅਦੀਨਾ ਬੇਗ਼ ਨੇ ਇੱਕ ਕਸੂਰੀ ਪਠਾਣ ਤੋਂ ਕੌੜਾ ਮੱਲ ਦੇ ਮੱਥੇ ਵਿੱਚ ਗੋਲੀ ਮਰਵਾ ਦਿੱਤੀ। ਕੌੜਾ ਮੱਲ ਦੇ ਸ਼ਹੀਦ ਹੁੰਦੇ ਸਾਰ ਹੀ ਮੋਰਚਾ ਟੁੱਟ ਗਿਆ ਤੇ ਮੀਰ ਮੰਨੂ ਦੀ ਫ਼ੌਜ ਹਾਰ ਗਈ।

ਇਸ ਤਰ੍ਹਾਂ ਸਿਖਾਂ ਦੇ ਹਮਾਇਤੀ ਅਤੇ ਸੱਚੇ ਮਿੱਤਰ ਦੀਵਾਨ ਕੌੜਾ ਮੱਲ 6 ਮਾਰਚ, 1752 ਨੂੰ ਸ਼ਹੀਦ ਹੋ ਗਏ ।

Quick contact info

Global Sikh Council (GSC) is the voice of the Sikhs worldwide, registered as tax exempt charitable not for profit organization registered in the state of Georgia US. GSC represents the Sikh Community across the globe to various Governmental and non-Governmental entities worldwide.