ਸਾਰਗ ਮਹਲਾ ੫ ॥

ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥
ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥

 ਮਹਲਾ ੫ – ਗੁਰੂ ਅਰਜਨ ਸਾਹਿਬ ਜੀ
 ਸਾਰੰਗ ਰਾਗ  ਅੰਗ ੧੨੨੬ (1226)

ਸਾਰੇ ਡਰਾਂ ਦਾ ਨਾਸ ਕਰਨ ਵਾਲਾ, ਗਿਆਨ-ਗੁਰੂ, ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਸੰਸਾਰ ਜਾਣ ਲੈਂਦਾ ਹੈ, ਸਾਰੇ ਪਾਸੇ ਉਸ ਦੀ ਵਡਿਆਈ/ਤਾਰੀਫ਼ ਹੁੰਦੀ ਹੈ, ਸੋਭਾ ਕੀਤੀ ਜਾਂਦੀ ਹੈ ।

ਉਸ ਮਾਲਕ ਦੇ ਦਰ ਤੋਂ ਮੈਂ ਇਹ ਦਾਨ ਮੰਗਦਾ ਹਾਂ ਕਿ – ਇਹ ਗਿਆਨ ਵਾਲਾ ਸਬਕ, ਮੇਰੇ ਮਨ ਤੋਂ ਕਦੇ ਇਕ ਪਲ/ਖਿਨ ਵਾਸਤੇ ਵੀ, ਨਾਹ ਵਿਸਰੇ ।


6 ਜਨਵਰੀ, 1989 : ਭਾਈ ਕੇਹਰ ਸਿੰਘ ਤੇ ਭਾਈ ਸਤਵੰਤ ਸਿੰਘ ਨੂੰ ਫਾਂਸੀ

ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਫਾਂਸੀ 6 ਜਨਵਰੀ, 1989 ਦੇ ਦਿਨ ਦਿੱਲੀ ਵਿਚ ਦਿੱਤੀ ਗਈ ।

ਭਾਰਤ ਦੇਸ਼ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ, 31 ਅਕਤੂਬਰ, 1984 ਵਾਲੇ ਦਿਨ, ਉਨ੍ਹਾਂ ਦੇ ਦੋ ਅੰਗ-ਰੱਖਿਅਕਾਂ ਭਾਈ ਬਿਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਦੁਆਰਾ ਗੋਲੀ ਮਾਰਨ ਦੇ ਇਲਜ਼ਾਮ ਵਿਚ ਚੱਲੇ ਕੇਸ ਦੇ ਨਤੀਜੇ ਵੱਜੋਂ ਇਹ ਸਜ਼ਾ ਦਿੱਤੀ ਗਈ ਸੀ।