ਸਲੋਕ ਮਃ ੫ ॥
ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥
ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥ਮਹਲਾ ੫ : ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੩੨੩ (323)
ਉਹ ਧੰਦੇ ਕੋਝੇ ਅਤੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਉਹ ਇਕੋ, ਸਭਨਾਂ ਦਾ ਮਾਲਕ, ਸਾਡੇ ਚਿੱਤ ਵਿਚ ਨਾ ਆਵੇ । ਉਹ ਸਰੀਰ ਵੀ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਆਪਣਾ ਮਾਲਕ ਭੁੱਲ ਜਾਂਦਾ ਹੈ ।
5 ਮਈ, 1723 : ਜਨਮ – ਜਰਨੈਲ ਜੱਸਾ ਸਿੰਘ ਰਾਮਗੜ੍ਹੀਆ
ਸਿੱਖ ਕੌਮ ਦੇ ਅਣਖੀ ਯੋਧੇ ਸ: ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ 5 ਮਈ, 1723 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਤੋਂ 20 ਮੀਲ ਦੂਰ ਪੂਰਬ ਦਿਸ਼ਾ ਵੱਲ ਇਕ ਛੋਟੇ ਜਿਹੇ ਪਿੰਡ ‘ਈਚੋਗਿਲ’ ਵਿਚ ਪਿਤਾ ਗਿਆਨੀ ਭਗਵਾਨ ਸਿੰਘ ਅਤੇ ਮਾਤਾ ਗੰਗੀ ਕੌਰ ਦੇ ਘਰ ਹੋਇਆ।
ਆਪ ਜੀ ਦੇ ਨਾਂਅ ਨਾਲ ‘ਰਾਮਗੜ੍ਹੀਆ’ ਸ਼ਬਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸਿੱਖਾਂ ਵਲੋਂ ਬਣਵਾਏ ਗਏ ਰਾਮਰੌਣੀ ਗੜ੍ਹੀ/ਕਿਲ੍ਹੇ ਤੋਂ ਜੁੜਿਆ। ਇਸੇ ਤੋਂ ਆਪ ਜੀ ਦੀ ਮਿਸਲ ਦਾ ਨਾਂਅ ਵੀ ‘ਰਾਮਗੜ੍ਹੀਆ ਮਿਸਲ’ ਪੈ ਗਿਆ।
5 ਮਈ, 1834 : ਜਰਨੈਲ ਹਰੀ ਸਿੰਘ ਨਲੂਆ ਨੇ ਪਿਸ਼ਾਵਰ ਫ਼ਤਿਹ ਕੀਤਾ
ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਆ ਨੇ 5 ਮਈ, 1834 ਵਾਲੇ ਦਿਨ ਪਿਸ਼ਾਵਰ ਤੇ ਕਬਜ਼ਾ ਕੀਤਾ ।
5 ਮਈ, 1948 : ਪੈਪਸੂ ਸੂਬਾ ਕਾਇਮ ਹੋਇਆ
ਭਾਰਤ ਸਰਕਾਰ ਨੇ 5 ਮਈ, 1948 ਦੇ ਦਿਨ ਪਟਿਆਲਾ ਤੇ ਕੁਝ ਹੋਰ ਰਿਆਸਤਾਂ ਨੂੰ ਤੋੜ ਕੇ ਪੈਪਸੂ ਸੂਬਾ ਕਾਇਮ ਕੀਤਾ ।