ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥<br!>: ਭਗਤ ਫ਼ਰੀਦ ਜੀ
ਸਲੋਕ ਅੰਗ ੧੩੭੮ (1378)
ਭਗਤ ਫਰੀਦ ਜੀ ਸਮਝਾਉਂਦੇ ਹਨ ਕਿ ਜੇ ਤੂੰ ਬਹੁਤ ਸਮਝਦਾਰ (ਬਰੀਕ ਬੁੱਧੀ/ਅਕਲ ਵਾਲਾ) ਹੈਂ, ਤਾਂ ਹੋਰਨਾਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ। ਆਪਣੀ ਬੁੱਕਲ ਵਿਚ ਮੂੰਹ ਪਾ ਕੇ, ਅਰਥਾਤ ਆਪਣੇ ਅੰਦਰ ਝਾਤੀ ਮਾਰ, ਵੇਖ ਕਿ ਤੇਰੇ ਆਪਣੇ ਕਰਮ ਕੈਸੇ ਹਨ ।
05 ਦਸੰਬਰ, 1700 : ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਮਾਤਾ ਜੀਤ ਕੌਰ ਦਾ ਅਕਾਲ ਚਲਾਣਾ
5 ਦਸੰਬਰ, 1700 ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ, ਮਾਤਾ ਜੀਤ ਕੌਰ (ਜੀਤੋ ਜੀ) ਚੜ੍ਹਾਈ ਕਰ ਗਏ। ਉਹਨਾਂ ਦੇ ਅਕਾਲ ਚਲਾਣੇ ਵਕਤ ਦੋ ਨਿੱਕੇ ਸਾਹਿਬਜ਼ਾਦਿਆਂ (ਬੱਚਿਆਂ) ਵਿਚੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਉਮਰ ਚਾਰ ਸਾਲ ਅਤੇ ਫ਼ਤਹਿ ਸਿੰਘ ਦੀ ਉਮਰ ਸਿਰਫ਼ ਡੇਢ ਸਾਲ ਹੀ ਸੀ।