.
ਸਲੋਕ ਮਃ ੧ ||
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ||
ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ||
ਮਹਲਾ ੧ ਗੁਰੂ ਨਾਨਕ ਸਾਹਿਬ ਜੀ
ਬਿਲਾਵਲ, 854
ਕੋਈ ਮਨੁੱਖ ਹਲ ਵਾਂਹਦਾ ਹੈ | ਕੋਈ ਹੋਰ ਮਨੁੱਖ ਪੱਕੀ ਹੋਈ ਫਸਲ ਵਢਦਾ ਹੈ | ਕੋਈ ਹੋਰ ਉਸ ਵਢੀ ਹੋਈ ਫਸਲ ਨੂੰ ਖਲਿਹਾਨ ‘ਚ ਪਾਂਦਾ ਹੈ | ਪਰ ਅੰਤ ਨੂੰ ਉਸ ਅੰਨ ਨੂੰ ਖਾਂਦਾ ਕੋਈ ਹੋਰ ਹੀ ਹੈ |
ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਇਸ ਤਰਾਂ ਕੁਦਰਤਿ ਦੀ ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ ਕਿ ਕਦੋਂ ਕੀ ਵਾਪਰੇਗਾ |
4 ਜਨਵਰੀ – ਸ੍ਰੋਮਣੀ ਅਕਾਲੀ ਦਲ ਨੇ ਪਹਿਲੀ ਚੋਣ ਲੜੀ
ਭਾਰਤ ਉਤੇ ਅੰਗਰੇਜੀ ਰਾਜ ਅਧੀਨ ਸਰਕਾਰ ਦੇ ਸ਼ਾਸਨ ਦੋਰਾਨ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਪਹਿਲੀ ਵਾਰ ਚੋਣ 4 ਜਨਵਰੀ 1937 ਨੂੰ ਲੜੀ |
ਇਸ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਦੇ ਲੀਡਰ ਕੇਵਲ ਧਾਰਮਿਕ ਕਾਰਜਾਂ ਅਤੇ ਮੋਰਚਿਆਂ ਤਕ ਹੀ ਆਪਣੇ ਆਪ ਨੂੰ ਸੀਮਤ ਰਖਦੇ ਰਹੇ | ਇਸ ਫੈਸਲੇ ਦੇ ਨਾਲ ਹੁਣ ਰਾਜਸੀ ਸ਼ਕਤੀ ਬਨਣ ਦੀ ਕੋਸ਼ਿਸ਼ਾਂ ਦੀ ਸ਼ੁਰੂਆਤ ਕੀਤੀ ਗਈ |
.