ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥

 : ਭਗਤ ਫ਼ਰੀਦ ਜੀ
 ਸਲੋਕ  ਅੰਗ ੧੩੭੮ (1378)

ਭਗਤ ਫਰੀਦ ਜੀ ਫੁਰਮਾਉਂਦੇ ਹਨ ਕਿ – ਵੇਖ! ਹੁਣ ਤਕ ਇਹ ਜੋ ਹੋਇਆ ਹੈ, ਕਿ ਹੁਣ ਮੈਨੂੰ ਦੁਨੀਆ ਦੇ ਸੱਭ ਮਿੱਠੇ ਪਦਾਰਥ ਵੀ ਜ਼ਹਿਰ ਸਮਾਨ ਹੀ ਲੱਗਦੇ ਹਨ। ਦਸ! ਮੈਂ ਇਹ ਦੁੱਖੜਾ ਆਪਣੇ ਸਾਈਂ ਬਾਝੋਂ ਹੋਰ ਕਿਸ ਨੂੰ ਸੁਣਾਵਾਂ?

ਭਾਵ, ਕੁਦਰਤਿ ਦੇ ਨਿਯਮਾਂ ਅਨੁਸਾਰ ਵੱਧਦੀ ਉਮਰ ਨਾਲ, ਜ਼ਿੰਦਗੀ ਵਿੱਚ ਹੋ ਰਹੀ ਇਸ ਤਬਦੀਲੀ ਉਤੇ ਕੋਈ ਰੋਕ ਨਹੀਂ ਲਗਾ ਸਕਦਾ। ਬਦਲਦੇ ਸਮੇਂ ਨਾਲ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਨਿਯਮਤ ਅਤੇ ਸੰਤੁਲਿਤ ਰਹਿਣਾ ਚਾਹੀਦਾ ਹੈ।


04 ਦਸੰਬਰ, 1981 : ਅਕਾਲ ਚਲਾਣਾ – ਡਾ: ਭਾਈ ਜੋਧ ਸਿੰਘ

ਡਾ: ਭਾਈ ਜੋਧ ਸਿੰਘ ਸਿੱਖ ਜਗਤ ਦੇ ਪ੍ਰਮੁੱਖ ਚਿੰਤਕ ਸ਼ਖ਼ਸੀਅਤਾਂ ਵਿੱਚੋਂ ਅਜਿਹੇ ਵਿਦਵਾਨ ਸਨ, ਜੋ ਸਿੱਖੀ ਲਈ ਜੀਵੇ, ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰਾ ਜੀਵਨ ਸਮਰਪਿਤ ਰਹੇ । ਡਾ: ਭਾਈ ਜੋਧ ਸਿੰਘ 80 ਵਰ੍ਹਿਆਂ ਦੀ ਉਮਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਬਣੇ ।

ਉਨ੍ਹਾਂ ਨੇ ‘ਸਰਦਾਰ ਬਹਾਦਰ’ ਅਤੇ ‘ਪਦਮ ਭੂਸ਼ਣ’ ਦਾ ਸਨਮਾਨ ਪ੍ਰਾਪਤ ਕੀਤਾ । ਆਪਣੀ ਲੰਮੀ ਉਮਰ ਦੇ ਸੌਵੇਂ ਵਰ੍ਹੇ ਵਿੱਚ ਉਨ੍ਹਾਂ 4 ਦਸੰਬਰ, 1981 ਨੂੰ ਲੁਧਿਆਣਾ ਵਿਖੇ ਅਕਾਲ ਚਲਾਣਾ ਕੀਤਾ ।