ਸਲੋਕ ਮਃ ੩ ॥
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥ਮਹਲਾ ੩ : ਗੁਰੂ ਅਮਰਦਾਸ ਜੀ
ਸਿਰੀ ਰਾਗ ਅੰਗ ੯੦ (90)
ਮੇਰਾ ਮਨ ਤਾਂਘਦਾ ਹੈ ਕਿ ਆਪਣੇ ਪਿਆਰੇ ਨੂੰ ਸਦਾ ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਕੇ ਰੱਖਾਂ ਅਤੇ ਸਤਿਗੁਰੂ ਦੇ ਲਾਏ ਪ੍ਰੇਮ ਵਿਚ ਸਦਾ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂ ।
ਪਰ ਜਿਸ ਵਲ ਉਹ ਪਿਆਰਾ ਬਹੁਤ ਪਿਆਰ ਨਾਲ ਤੱਕਦਾ ਹੈ, ਉਸ ਨੂੰ ਹੀ ਆਪਣੇ ਨਾਲ ਮੇਲਦਾ ਹੈ, ਤੇ ਉਹੋ ਜੀਵ-ਇਸਤ੍ਰੀ ਜੀਊਂਦੇ ਸਾਂਈ ਵਾਲੀ ਸੁਹਾਗਣ ਅਖਵਾਉਂਦੀ ਹੈ ।
ਅਰਥਾਤ ਆਪਣੇ ਸਤਿਗੁਰੂ ਦੇ ਹੁਕਮ ਵਿੱਚ ਜੀਉਣ ਨਾਲ ਹੀ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ।
4 ਅਪ੍ਰੈਲ, 1684 : ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸੁੰਦਰੀ ਜੀ ਦਾ ਅਨੰਦ ਕਾਰਜ
ਗੁਰੂ ਗੋਵਿੰਦ ਸਿੰਘ ਜੀ ਤੇ ਮਾਤਾ ਸੁੰਦਰੀ ਜੀ ਦਾ ਆਨੰਦ-ਕਾਰਜ (ਵਿਆਹ) 4 ਅਪ੍ਰੈਲ, 1684 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਮਾਤਾ ਸੁੰਦਰੀ ਜੀ ਲਾਹੌਰ ਦੇ ਰਾਮ ਸ਼ਰਨ ਦੀ ਬੇਟੀ ਸੀ।