ਮਹਲਾ ੧ ॥
ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥
ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਮਲਾਰ ਅੰਗ ੧੨੭੯ (1279)
ਉਸ ਮਾਲਕ ਦਾ ਦਰ ਹੀ ਇਕ ਜੀਵ ਦਾ ਨਿਰੋਲ ਆਪਣਾ ਥਾਂ ਹੈ ਜਿੱਥੋਂ ਕਦੇ ਕਿਸੇ ਨੇ ਦੁਰਕਾਰਨਾ ਨਹੀਂ, ਇਸ ਦਰ ਤਕ ਅੱਪੜਨ ਲਈ ਗੁਰੂ ਦੀ ਪਉੜੀ ਭਾਵ, ਸਿਮਰਨ ਹੀ ਇਕੋ ਸਿੱਧਾ ਰਸਤਾ ਹੈ । ਇਕ ਓਹੀ ਸਾਡਾ ਸੋਹਣਾ ਪਾਲਣਹਾਰ ਖਸਮ ਹੈ, ਜਿਸਦਾ ਸੱਚਾ ਨਾਮ ਸਿਮਰਨਾ ਹੀ ਸਾਰੇ ਸੁਖਾਂ ਦਾ ਮੂਲ ਹੈ ।
3 ਜੂਨ, 1984 : ਸਾਕਾ ਨੀਲਾ ਤਾਰਾ ਦਾ ਤੀਜਾ ਦਿਨ
ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ
ਇਸ ਦਿਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਵੱਡੀ ਗਿਣਤੀ ਵਿੱਚ ਸੰਗਤ ਪਹਿਲਾਂ ਹੀ ਮੱਥਾ ਟੇਕਣ ਲਈ ਦਰਬਾਰ ਸਾਹਿਬ ਵਿਖੇ ਪਹੁੰਚੀ ਹੋਈ ਸੀ।
36 ਘੰਟਿਆਂ ਦਾ ਕਰਫਿਊ
ਸ਼ਹੀਦੀ ਦਿਹਾੜੇ ਮੌਕੇ ਹੀ ਸਰਕਾਰ ਨੇ 36 ਘੰਟਿਆਂ ਦੇ ਕਰਫਿਊ ਦਾ ਫੁਰਮਾਨ ਸੁਣਾ ਦਿੱਤਾ ਸੀ ਤਾਂ ਕਿ ਕੋਈ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਆ ਜਾ ਨਾ ਸਕੇ। ਸੰਗਤ ਨੂੰ ਇੱਕ ਤਰੀਕੇ ਨਾਲ ਦਰਬਾਰ ਸਾਹਿਬ ਪਰਿਸਰ ਅੰਦਰ ਕੈਦ ਹੋ ਗਈ।