ਸਲੋਕੁ ॥
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥ਮਹਲਾ ੫ : ਗੁਰੂ ਅਰਜਨ ਦੇਵ ਜੀ
ਸਲੋਕ, ਰਾਗ ਗਉੜੀ ਅੰਗ ੨੫੮ (258)
ਜੇ ਆਪਣੇ ਮਨ ਨੂੰ ਜਿੱਤ ਲਈਏ, ਵੱਸ ਵਿਚ ਕਰ ਲਈਏ, ਤਾਂ ਵਿਕਾਰਾਂ ਉਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ ਮਾਇਆ ਪਿਛੇ ਭਟਕਣਾ ਮੁੱਕ ਜਾਂਦੀ ਹੈ ।
ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ।
03 ਦਸੰਬਰ, 1971 : ਭਾਰਤ-ਪਾਕ ਯੁੱਧ ਦੀ ਸ਼ੁਰੂਆਤ
ਭਾਰਤ-ਪਾਕਿ ਯੁੱਧ (1971) ਭਾਰਤ ਅਤੇ ਪਾਕਿਸਤਾਨ ਵਿੱਚਕਾਰ 3 ਦਸੰਬਰ, 1971 ਨੂੰ ਸ਼ੁਰੂ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ। ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ।
ਭਾਰਤੀ ਫੌਜ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਢਾਕਾ ’ਤੇ ਕਬਜ਼ਾ ਕਰ ਲਿਆ। ਅਖੀਰ ਪਾਕਿਸਤਾਨ ਨੂੰ ਹਥਿਆਰ ਸੁੱਟ ਕੇ ਆਤਮ ਸਮਰਪਣ ਕਰਨਾ ਪਿਆ।
(ਹੋਰ ਵੇਰਵਾ 16 ਦਸੰਬਰ ਦੇ ਇਤਿਹਾਸ ਵਿਚ)