ਮਃ ੩ ॥

ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਵਡਹੰਸ  ਅੰਗ ੫੮੫ (585)

ਗੁਰੂ ਅਮਰਦਾਸ ਜੀ ਪਾਖੰਡੀਆਂ ਤੇ ਝੂਠਿਆਂ ਤੋਂ ਸੁਚੇਤ ਰਹਿਣ ਦੀ ਪ੍ਰੇਰਣਾ ਦੇਂਦੇ ਹੋਏ ਸਮਝਾ ਰਹੇ ਹਨ ਕਿ – ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਮਹਾਤਮਾ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ। ਜੇ ਮੈਂਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਇਹ ਇੱਕ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਹੀਂ ਬੈਠਣਾ ਸੀ।


3 ਅਪ੍ਰੈਲ, 1947 : ਪਟੇਲ ਨੇ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਹੱਕ ਦੇਣ ਦਾ ਭਰੋਸਾ ਦਿੱਤਾ

3 ਅਪ੍ਰੈਲ, 1947 ਦੇ ਦਿਨ ਮਾਸਟਰ ਤਾਰਾ ਸਿੰਘ ਤੇ ਵਲੱਭ ਭਾਈ ਪਟੇਲ ਦੀ ਆਪਸੀ ਗੱਲਬਾਤ ਵਿੱਚ ਪਟੇਲ ਨੇ ਕਿਹਾ “ਸਿੱਖਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ । ਭਾਰਤ ਦੀ ਆਜ਼ਾਦੀ ਤੋਂ ਪਿੱਛੋਂ ਕਾਂਗਰਸ ਦੇ ਹੱਥ ਵਿੱਚ ਤਾਕਤ ਆਉਣ ਤੇ ਆਇਨੀ/ਸੰਵਿਧਾਨ ਕਮੇਟੀ ਦੀ ਮੀਟਿੰਗ ਵਿੱਚ ਸਿੱਖਾਂ ਦੇ ਖੁਦਮੁਖਤਿਆਰ ਖਿੱਤੇ ਬਾਰੇ ਗੱਲਬਾਤ ਕੀਤੀ ਜਾਵੇਗੀ ।”

3 ਅਪ੍ਰੈਲ, 1944 : ਫਾਂਸੀ ਬੱਬਰ ਹਰਬੰਸ ਸਿੰਘ ਸਰਹਾਲਾ ਕਲਾਂ

3 ਅਪ੍ਰੈਲ, 1944 ਨੂੰ ਬੱਬਰ ਹਰਬੰਸ ਸਿੰਘ ਸਰਹਾਲਾ ਕਲਾਂ ਨੂੰ ਫਾਂਸੀ ਦੇ ਦਿੱਤੀ ਗਈ ।