ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ||
ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ||

ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ ॥ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥ਰੂੜੌ ਰੂੜੌ ਆਖੀਐ ਭਾਈ ਰੂੜੌ ਲਾਲ ਚਲੂਲੁ ॥ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ ਅਭੂਲੁ ॥੩॥ਪਾਤਾਲੀ ਆਕਾਸਿ ਤੂ ਭਾਈ ਘਰਿ ਘਰਿ ਤੂ ਗੁਣ ਗਿਆਨੁ।।ਗੁਰ ਮਿਲਿਐ ਸੁਖੁ ਪਾਇਆ ਭਾਈ ਚੂਕਾ ਮਨਹੁ ਗੁਮਾਨੁ ॥੪।।ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥੫॥ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ।।ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥੭॥ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ ॥੮llਸਭੁ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥ਜੋ ਬੀਧੇ ਸੇ ਊਬਰੇ ਭਾਈ ਸਬਦੁ ਸਚਾ ਨੀਸਾਨੁ ॥੯॥ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥ਖਿਨੁ ਪਲੁ ਨਾਮੁ ਰਿਦੈ ਵਸੈ ਭਾਈ ਨਾਨਕ ਮਿਲਣੁ ਸੁਭਾਇ ॥१०॥४॥

ਮਹਲਾ ੧ ਗੁਰੂ ਨਾਨਕ ਸਾਹਿਬ ਜੀ
ਸੋਰਠਿ, ੬੩੭

ਹੇ ਸਤਿਗੁਰੂ! ਤੂੰ ਜੀਵਾਂ ਨੂੰ ਆਪਣੇ ਗੁਣਾ ਦੀ ਦਾਤਿ ਦੇਣ ਵਾਲਾ ਨਿਰਮਲ ਸਰੂਪ ਹੈਂ | ਪਰ ਵਿਕਾਰਾਂ ਦੇ ਕਾਰਨ ਸਾਡਾ ਮਨ ਅਜੇ ਪਵਿਤਰ ਨਹੀਂ ਹੈ |

ਅਸੀ ਪਾਪੀ ਅਤੇ ਗੁਣ ਹੀਣ ਹਾਂ | ਹਰੇਕ ਗੁਣ ਸਾਨੂੰ ਆਪਣੇ ਗੁਰੂ ਪਾਸੋਂ ਹੀ ਮਿਲ ਸਕਦਾ ਹੈ |



2 ਅਕਤੂਬਰ 1869 :- ਮਹਾਤਮਾ ਗਾਂਧੀ ਜੀ ਦਾ ਜਨਮ

ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੀ ਪੋਰਬੰਦਰ ਰਿਆਸਤ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਕਰਮਚੰਦ ਉੱਤਮਚੰਦ ਗਾਂਧੀ ਪੋਰਬੰਦਰ ਦੇ ਦੀਵਾਨ ਸਨ ਅਤੇ ਮਾਤਾ ਪੁਤਲੀਬਾਈ ਧਾਰਮਿਕ ਵਿਚਾਰਾਂ ਵਾਲੀ ਮਹਿਲਾ ਸਨ।

1883 ਵਿੱਚ 13 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਕਸਤੂਰਬਾ ਮਾਖਨਜੀ ਨਾਲ ਹੋਇਆ। ਪ੍ਰਾਇਮਰੀ ਪੜ੍ਹਾਈ ਪੋਰਬੰਦਰ ਅਤੇ ਰਾਜਕੋਟ ਤੋਂ ਕਰਨ ਤੋਂ ਬਾਅਦ, 1888 ਵਿੱਚ ਉਹ ਬੈਰਿਸਟਰੀ ਦੀ ਪੜ੍ਹਾਈ ਲਈ ਲੰਡਨ ਗਏ। 1891 ਵਿੱਚ ਡਿਗਰੀ ਹਾਸਲ ਕਰਕੇ ਉਹ ਭਾਰਤ ਪਰਤੇ।

1893 ਵਿੱਚ ਇੱਕ ਕੇਸ ਦੇ ਸਿਲਸਿਲੇ ਵਿੱਚ ਉਹ ਦੱਖਣੀ ਅਫ਼ਰੀਕਾ ਗਏ। ਉੱਥੇ ਪਹਿਲੇ ਦਰਜੇ ਦੀ ਟਿਕਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਸਲੀ ਵਿਤਕਰੇ ਕਾਰਨ ਰੇਲਗੱਡੀ ਤੋਂ ਬਾਹਰ ਸੁੱਟ ਦਿੱਤਾ ਗਿਆ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਰੁੱਖ ਬਦਲ ਦਿੱਤਾ।

ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿੱਚ ‘ਨਟਾਲ ਇੰਡੀਅਨ ਕਾਂਗਰਸ’ ਦੀ ਸਥਾਪਨਾ ਕੀਤੀ। 21 ਸਾਲ ਉੱਥੇ ਰਹਿੰਦਿਆਂ ਉਨ੍ਹਾਂ ਨੇ ਨਸਲਵਾਦ ਵਿਰੁੱਧ ‘ਸਤਿਆਗ੍ਰਹਿ’ (ਅਹਿੰਸਕ ਵਿਰੋਧ) ਦੇ ਸਿਧਾਂਤ ਦੀ ਖੋਜ ਅਤੇ ਵਰਤੋਂ ਕੀਤੀ।

1915 ਵਿੱਚ ਭਾਰਤ ਵਾਪਸ ਪਰਤ ਕੇ ਉਨ੍ਹਾਂ ਨੇ ਪੂਰੇ ਦੇਸ਼ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਚੰਪਾਰਨ (1917) ਅਤੇ ਖੇੜਾ (1918) ਦੇ ਕਿਸਾਨ ਅੰਦੋਲਨਾਂ ਦੀ ਸਫ਼ਲ ਅਗਵਾਈ ਕੀਤੀ।

ਬ੍ਰਿਟਿਸ਼ ਹਕੂਮਤ ਵਿਰੁੱਧ ਉਨ੍ਹਾਂ ਨੇ ਅਸਹਿਯੋਗ ਅੰਦੋਲਨ (1920), ਨਮਕ ਸਤਿਆਗ੍ਰਹਿ/ਦਾਂਡੀ ਮਾਰਚ (1930) ਅਤੇ ‘ਭਾਰਤ ਛੱਡੋ ਅੰਦੋਲਨ’ (1942) ਵਰਗੇ ਵੱਡੇ ਜਨ-ਅੰਦੋਲਨ ਚਲਾਏ।

ਗਾਂਧੀ ਜੀ ਨੇ ਸੱਚ, ਅਹਿੰਸਾ, ਸਵਦੇਸ਼ੀ ਅਤੇ ਛੂਤ-ਛਾਤ ਦੇ ਖ਼ਾਤਮੇ ਨੂੰ ਆਪਣੇ ਅੰਦੋਲਨਾਂ ਦਾ ਮੁੱਖ ਆਧਾਰ ਬਣਾਇਆ। ਉਨ੍ਹਾਂ ਦੇ ਸੰਗ੍ਰਾਮ ਦੇ ਸਿੱਟੇ ਵਜੋਂ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ।

30 ਜਨਵਰੀ 1948 ਨੂੰ ਨਵੀਂ ਦਿੱਲੀ ਵਿਖੇ ਨੱਥੂਰਾਮ ਗੋਡਸੇ ਨੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦੇ ਜਨਮ ਦਿਨ (2 ਅਕਤੂਬਰ) ਨੂੰ ਦੁਨੀਆ ਭਰ ਵਿੱਚ ‘ਅੰਤਰਰਾਸ਼ਟਰੀ ਅਹਿੰਸਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।