ਸਲੋਕ ਮਃ ੫ ॥
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥
ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥ਮਹਲਾ ੫ : ਗੁਰੂ ਅਰਜਨ ਦੇਵ ਜੀ
ਰਾਗ ਗੂਜਰੀ ਅੰਗ ੫੧੯ (519)
ਹੁਣ ਮੇਰੀ ਪ੍ਰੀਤ ਬਹੁਤ ਚੰਗੇ ਟਿਕਾਣੇ ਤੇ ਲੱਗ ਗਈ ਹੈ। ਭਾਵ ਮੇਰੀ ਸੁਰਤਿ ਪਿਆਰੇ ਸਤਿਗੁਰੂ ਦੇ ਚਰਨਾਂ ਵਿਚ ਜੁੜ ਗਈ ਹੈ, ਜੋ ਕਿ ਆਪ ਕਿਰਪਾ ਕਰਕੇ, ਜੋੜਨਹਾਰ ਸਤਿਗੁਰੂ ਨੇ ਆਪ ਹੀ ਜੋੜੀ ਹੈ।
ਸੰਸਾਰ ਵਿਚ ਲੱਖਾਂ ਹੀ ਹੋਰ ਤਰ੍ਹਾਂ ਦੀਆਂ ਲਹਿਰਾਂ ਚੱਲ ਰਹੀਆਂ ਹਨ ਭਾਵ, ਮਨਮਤਿ ਅਤੇ ਵਿਕਾਰਾਂ ਦੀਆਂ ਲਹਿਰਾਂ ਅਣਗਿਣਤ ਹਨ, ਪਰ, ਮੇਰਾ ਪਿਆਰਾ, ਗਿਆਨ ਰੂਪ ਸਤਿਗੁਰੂ, ਮੈਨੂੰ ਇਹਨਾਂ ਲਹਿਰਾਂ ਵਿਚ ਡੁੱਬਣ ਨਹੀਂ ਦੇਂਦਾ, ਅਰਥਾਤ ਮੈਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ ।
02 ਮਈ 1698 : ਭਾਈ ਮਨੀ ਸਿੰਘ ਨੇ ਦਰਬਾਰ ਸਾਹਿਬ ਦੀ ਸੇਵਾ ਸੰਭਾਲੀ
ਭਾਈ ਮਨੀ ਸਿੰਘ ਨੇ 2 ਮਈ, 1698 ਵਾਲੇ ਦਿਨ ਅਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ ਸੇਵਾ ਸੰਭਾਲੀ।
02 ਮਈ, 1757 : ਤੈਮੂਰ ਦਾ ਅਮ੍ਰਿਤਸਰ ਤੇ ਹਮਲਾ
ਤੈਮੂਰ ਨੇ 2 ਮਈ, 1757 ਨੂੰ ਅਮ੍ਰਿਤਸਰ ਤੇ ਹਮਲਾ ਕਰਕੇ ਰਾਮ-ਰੋਣੀ ਦਾ ਕਿਲ੍ਹਾ ਢਾਹ ਦਿੱਤਾ । ਦਰਬਾਰ ਸਾਹਿਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਅੰਮ੍ਰਿਤੁ ਸਰੋਵਰ ਨੂੰ ਪੂਰ ਦਿੱਤਾ ।