ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥

 ਮਹਲਾ ੨ : ਗੁਰੂ ਅੰਗਦ ਸਾਹਿਬ ਜੀ
 ਰਾਗ ਰਾਮਕਲੀ  ਅੰਗ ੯੫੪ (954)

ਜੇ ਸਾਡਾ ਮਨ ਮਾਲਕ ਦੇ ‘ਨਾਮ’ ਨੂੰ ਸਮਝ ਅਤੇ ਅਪਣਾ ਲਵੇ ਤਾਂ ਸਾਰੇ ਤਾਂ ਸਾਰੇ ਜਪ-ਤਪ ਆਦਿਕ ਵਿੱਚੇ ਹੀ ਆ ਜਾਂਦੇ ਹਨ । ਨਾਮ ਤੋਂ ਬਿਨਾ (ਇਹ) ਹੋਰ ਸਾਰੇ ਕੰਮ ਵਿਅਰਥ ਹਨ । ਇਸ ਨਾਮ ਨੂੰ ਮੰਨਣ ਵਾਲੇ ਦੀ ਗੱਲ ਸੁਣੀਏ ਮਗਰ ਲੱਗੀਏ । ਇਹ ਰੱਲ ਗਿਆਨ ਗੁਰੂ ਦੀ ਕਿਰਪਾ ਨਾਲ ਹੀ ਸਮਝ ਸਕੀਦਾ ਹੈ । ~


2 ਫਰਵਰੀ, 1534 : ਜਨਮ ਬੀਬੀ ਭਾਨੀ ਜੀ

ਬੀਬੀ ਭਾਨੀ ਜੀ ਨੂੰ ਗੁਰ ਪੁਤਰੀ, ਗੁਰ ਪਤਨੀ ਅਤੇ ਗੁਰ ਮਾਤਾ ਹੋਣ ਦਾ ਮਾਣ ਹਾਸਲ ਹੈ । ਤੀਜੇ ਗੁਰੂ ਅਮਰਦਾਸ ਜੀ ਅਤੇ ਮਾਤਾ ਮਨਸਾ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦਾ ਜਨਮ 2 ਫਰਵਰੀ, 1534 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿਚ ਹੋਇਆ ਸੀ । ਆਪ ਚੌਥੇ ਗੁਰੂ ਰਾਮਦਾਸ ਜੀ ਦੀ ਸੁਪਤਨੀ ਸਨ। ਬੀਬੀ ਜੀ ਨੇ ਤਿੰਨ ਸੁਪੁੱਤਰਾਂ ਨੂੰ ਜਨਮ ਦਿੱਤਾ — ਪ੍ਰਿਥੀ ਚੰਦ, ਮਹਾਂਦੇਵ ਅਤੇ (ਗੁਰੂ) ਅਰਜਨ ਜੀ ।

ਆਪ ਸ਼ੁਰੂ ਤੋਂ ਹੀ ਸਰਲ ਸੁਭਾ ਅਤੇ ਪ੍ਰੇਮ ਭਾਵ ਵਾਲੇ ਸਨ ਅਤੇ ਧਰਮ-ਪ੍ਰਚਾਰ ਵਿਚ ਰੁਚੀ ਰਖਦੇ ਸਨ । ਆਪ ਬਹੁਤ ਹੀ ਮਿਲਣਸਾਰ, ਨਿਮਰਤਾਵਾਨ ਅਤੇ ਸੇਵਾ ਭਾਵ ਨਾਲ ਭਰਪੂਰ ਸਨ ।


.