ਰਬਾਬ ਤੋਂ ਨਗਾਰੇ ਤੱਕ
ਵੈਸੇ ਤਾਂ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਅਤੇ ਖਾਲਸੇ ਦਾ ਪ੍ਰਗਟ ਦਿਹਾੜਾ ਅਪ੍ਰੈਲ ਮਹੀਨੇ ਵਿੱਚ ਹੈ।ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਲੈਕੇ ਖਾਲਸਾ ਪ੍ਰਗਟ ਦਿਹਾੜੇ ਤੱਕ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਰਬਾਬ ਤੋਂ ਨਗਾਰੇ ਤੱਕ ਦੇ ਸਫਰ ਤੇ ਇੱਕ ਪੰਛੀ ਝਾਤ ਮਾਰਨੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਸੀ। ਫਸਲ ਪੱਕ ਜਾਂਦੀ ਸੀ । ਕਿਸਾਨ ਦੇ ਮਨ ਵਿੱਚ ਆਸ ਹੁੰਦੀ ਸੀ ਕਿ ਅੰਨ ਘਰ ਆਏਗਾ ਤੇ ਮੇਰਾ ਪਰਿਵਾਰ ਰੱਜਕੇ ਖਾਏਗਾ। ਉਸ ਫਸਲ ਨੂੰ ਵੇਚਕੇ ਘਰ ਵਿੱਚ ਹੋਰ ਵੀ ਲੋੜੀਂਦੀਆਂ ਚੀਜ਼ਾਂ ਲਿਆਂਦੀਆਂ ਜਾ ਸਕਣਗੀਆਂ।
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ।।( 166)
ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋ ਬੀਜ ਬੀਜਿਆ ਅਤੇ 239 ਸਾਲ ਲੱਗੇ ਇਸ ਨੂੰ ਤਿਆਰ ਹੋਣ ਵਿੱਚ।
ਅੱਜ ਅਸੀਂ ਗੁਰਬਾਣੀ ਵਿਚੋਂ ਕੁੱਝ ਹਵਾਲੇ ਲੈਕੇ ਆਪਣੇ ਇਸ ਸੁਨਹਿਰੀ ਇਤਿਹਾਸ ਨਾਲ ਸਾਂਝ ਪਾਵਾਂਗੇ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ 2 ਬਾਰਹਮਾਹ ਦਰਜ ਹਨ । ਇੱਕ ਰਾਗ ਮਾਝ ਵਿੱਚ ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਣ ਕੀਤਾ ਅਤੇ ਦੂਜਾ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤਾ । ਦੇਸੀ ਮਹੀਨੇ ਚੇਤ ਅਤੇ ਵੈਸਾਖ ਦੇ ਵਿੱਚ ਇੱਕ ਰੁੱਤ ਆਉਂਦੀ ਹੈ ਜਿਸ ਨੂੰ ਬਸੰਤ ਰੁੱਤ ਕਿਹਾ ਜਾਂਦਾ ਹੈ।ਇਹ ਬਹੁਤ ਹੀ ਭਲੀ ਰੁੱਤ ਹੈ।
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ।।(451)
ਇਸ ਭਲੀ ਰੁੱਤ ਵਿੱਚ ਸ਼ਾਖਾਵਾਂ ਨੂੰ ਨਵਾਂ ਵੇਸ ਮਿਲਦਾ ਹੈ। ਜਿਵੇਂ ਇੱਕ ਨਵੀਂ dress ਮਿਲਦੀ ਹੈ। ਇੱਕ ਨਵੀਂ ਪਹਿਚਾਣ ਮਿਲਦੀ ਹੈ । ਨਵਾਂ ਵੇਸ ਮਿਲਣ ਕਰਕੇ ਹੀ ਇਸ ਮਹੀਨੇ ਨੂੰ ਵੈਸਾਖ ਕਿਹਾ ਜਾਂਦਾ ਹੈ।
ਵੇਸ + ਸ਼ਾਖ
ਭਾਵ ਜਦੋਂ ਸ਼ਾਖਾਵਾਂ ਤੇ ਨਵਾਂ ਵੇਸ ਆਉਂਦਾ ਹੈ।
ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਪਹਿਲਾਂ ਜਦੋਂ ਵੈਸਾਖ ਦੀ ਫਸਲ ਆਉਂਦੀ ਸੀ ਤਾਂ ਹਮਲਾਵਰ ਆਉਂਦੇ ਸਨ ਆਕੇ ਫਸਲਾਂ, ਅੰਨ ਧੰਨ ਜੋ ਹੁੰਦਾ ਸੀ ਸਭ ਲੁੱਟਕੇ ਲੈ ਜਾਂਦੇ ਸਨ । ਇਥੋਂ ਤੱਕ ਕਿ ਭਾਰਤ ਦੇਸ਼ ਦੀਆਂ ਜੁਆਨੀਆ ਵੀ ਲੁੱਟੀਆਂ, ਮੰਦਿਰ ਤੋੜੇ ਗਏ । ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਦੋਂ ਪੱਤਝੜ ਸੀ । ਪਰ ਪੱਤਝੜ ਤੋਂ ਬਾਅਦ ਆਖਿਰ ਬਸੰਤ ਰੁੱਤ ਤਾਂ ਆਉਣੀ ਹੀ ਸੀ। ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਵੈਸਾਖ ਵਿੱਚ।
ਧੰਨ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੋਏ ਜਦੋਂ ਪਹਿਲੀ ਵਾਰ ਭਰੀ ਸਭਾ ਵਿੱਚ ਉਨ੍ਹਾਂ ਨੇ ਆਤਮਾ ਤੇ ਪਾਉਣ ਵਾਲੇ ਜਨੇਊ ਦੀ ਗੱਲ ਕੀਤੀ। ਜਿਸ ਜਗ੍ਹਾ ਤੇ ਵੀ ਧੰਨ ਗੁਰੂ ਨਾਨਕ ਸਾਹਿਬ ਜਾਂਦੇ ਗਏ ਉਥੇ ਹੀ ਪ੍ਰਗਟ ਹੁੰਦੇ ਗਏ । ਹਰਿਦੁਆਰ , ਜਗਨਨਾਥ ਪੁਰੀ , ਮੱਕੇ ਆਦਿ ਭਾਵ ਹਰ ਜਗ੍ਹਾ ਆਪਣੀ ਨਿਵੇਕਲੀ ਵੀਚਾਰਧਾਰਾ ਕਰਕੇ ਪ੍ਰਗਟ ਹੁੰਦੇ ਗਏ । ਜਿਵੇਂ ਕਿਸਾਨ ਬੀਜ ਪਾਕੇ ਸੌਂਦਾ ਨਹੀਂ , ਉੱਦਮ ਕਰਦਾ ਹੈ ਉਸ ਬੀਜ ਨੂੰ ਫਲ ਬਨਾਉਣ ਲਈ ਸਮੇਂ ਸਮੇਂ ਤੇ ਜੋ ਚੀਜ਼ ਚਾਹੀਦੀ ਹੁੰਦੀ ਹੈ ਉਹ ਮੁਹੱਈਆ ਕਰਦਾ ਹੈ ਇਥੋਂ ਤੱਕ ਕਿ ਜੋ ਨਦੀਨ ਉਗਿਆ ਹੁੰਦਾ ਹੈ ਉਹ ਵੀ ਪੁੱਟਦਾ ਹੈ । ਗੁਰਬਾਣੀ ਵਿੱਚ
ਏਕੁ ਬਗੀਚਾ ਪੇਡ ਘਨ ਕਰਿਆ ॥
ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥
…………………………………
ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥(385)
ਇਸ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਬੀਜ ਬੀਜਿਆ ਪੂਰੇ 239 ਸਾਲ ਦਾ ਸਮਾਂ ਲੱਗਾ ਉਸ ਦੀ ਮੁੰਕਮਲ ਤਿਆਰੀ ਵਿੱਚ।
ਗੁਰੂ ਨੇ ਦੇਖਿਆ ਕਿ ਇਥੇ ਜੋ ਇਨਸਾਨੀ ਕਦਰਾਂ ਕੀਮਤਾਂ ਮੁੱਕਦੀਆ ਜਾ ਰਹੀਆਂ ਹਨ ਇਸ ਨੂੰ ਕਿਵੇਂ ਬਹਾਲ ਕੀਤਾ ਜਾਵੇ।
ਐਸਾ ਮਨੁੱਖ ਸਿਰਜਿਆ ਜਾਵੇ ਜੋ ਮਿਹਨਤੀ ,ਮੁੱਸ਼ਕਤ ਕਰਨ ਵਾਲਾ ਹੋਵੇ ਜਿਸ ਨੂੰ ਪਤਾ ਹੋਏ ਕਿ ਈਮਾਨਦਾਰੀ ਦੀ ਕਿਰਤ ਕਰਕੇ ਕਿਵੇਂ ਵੰਡਕੇ ਛਕਣਾ ਹੈ ।
ਦਸਾਂ ਪਾਤਸ਼ਾਹੀਆਂ ਤੱਕ ਜਿਸ ਵੀ ਚੀਜ਼ ਦੀ ਲੋੜ ਪਈ ਉਹ ਮੁਹੱਈਆ ਕੀਤੀ ਜਿਵੇਂ ਜੇ ਸ਼ਹਾਦਤ ਦਾ ਸਮਾਂ ਆਇਆ ਤਾਂ ਪਹਿਲਾਂ ਗੁਰੂ ਅਰਜਨ ਸਾਹਿਬ ਨੇ ਆਪ ਸ਼ਹਾਦਤ ਦਿੱਤੀ । ਭਾਈ ਦਿਆਲੇ ਵਾਸਤੇ ਪਹਿਲਾਂ ਆਪ ਉਦਾਹਰਣ ਬਣੇ ਜਦੋਂ ਦੇਗ ਵਿੱਚ ਉਬਾਲਿਆ ਗਿਆ। ਜੇ ਮੀਰੀ ਪੀਰੀ ਦੀ ਲੋੜ ਮਹਿਸੂਸ ਕੀਤੀ ਤਾਂ ਉਹ ਐਲਾਨ ਕੀਤਾ । ਜੇ ਦਵਾਈਆਂ ਦੀ ਲੋੜ ਹੈ ਤਾਂ ਦਵਾਖਾਨੇ ਕਾਇਮ ਕੀਤੇ । ਲੋਕਾਂ ਵਿੱਚ ਐਸੀ ਅਣਖ ਜਗਾਈ ਕਿ ਢਾਈ ਕਰੋੜ ਨਾਨਕ ਨਾਮ ਲੇਵਾ ਸਿੱਖ ਤਿਆਰ ਬਰ ਤਿਆਰ ਹੋ ਗਏ ।
ਫਿਰ ਸਮਾਂ ਆਇਆ ਹੁਣ ਇੱਕ ਨਵੀਂ identity ਦੇਣ ਦਾ । 1699 ਦੀ ਵੈਸਾਖੀ।
ਧੰਨ ਗੁਰੂ ਨਾਨਕ ਸਾਹਿਬ ਦਾ ਫੁਰਮਾਨ
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥(1410)
ਭਾਵ ਕਿ ਜੇ ਗੁਰੂ ਨਾਲ ਪ੍ਰੇਮ ਹੈ ਤਾਂ ਪਹਿਲਾਂ ਆਪਣਾ ਆਪ ਸਮਰਪਿਤ ਕਰਕੇ ਆਉਣਾ ਪੈਂਦਾ ਹੈ । ਕੇਵਲ ਪੂਜਾ ਕਰਨ ਨਾਲ ਕੁੱਝ ਨਹੀਂ ਹੁੰਦਾ ਇਥੇ ਤਾਂ ਸਿਰ ਦੇਣਾ ਪੈਂਦਾ ਹੈ । ਭਾਵ ਕਿ ਆਪਣਾ ਆਪ ਗੁਰੂ ਅੱਗੇ ਭੇਟ ਕਰਨਾ ਪੈਂਦਾ ਹੈ । ਪਹਿਲਾ ਸਿਰ ਦਿੱਤਾ ਭਾਈ ਲਹਿਣਾ ਜੀ ਨੇ ਜੋ ਅੰਗਦ ਬਣ ਗਏ ਫਿਰ ਬਾਬਾ ਅਮਰਦਾਸ ਜੀ ਜੋ ਗੁਰੂ ਅਮਰਦਾਸ ਬਣੇ ਫਿਰ ਭਾਈ ਜੇਠਾ ਜੋ ਗੁਰੂ ਰਾਮਦਾਸ ਜੀ ਬਣਕੇ ਸੰਪੂਰਨ ਹੋਏ।
ਇਸ ਤਰ੍ਹਾਂ ਇਹ ਕਰਮ ਦਸਮ ਪਾਤਸ਼ਾਹ ਤੱਕ ਚਲਿਆ । ਦਸਾਂ ਪਾਤਸ਼ਾਹੀਆਂ ਤੱਕ ਇਕੋ ਹੀ ਵੀਚਾਰਧਾਰਾ।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।(966)
ਸਿੱਖ ਦਾ ਕਰਮ ਹੈ ਆਪਣਾ ਆਪ ਗੁਰੂ ਨੂੰ ਭੇਟਾ ਕਰਨਾ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਵੀ ਇਹੋ ਹੀ ਮੂਲ ਨੁਕਤਾ ਕੰਮ ਕਰਦਾ ਹੈ।
ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੀਸ ਦੀ ਮੰਗ ਕੀਤੀ । ਉਥੇ ਆਗਿਆ ਨਹੀਂ ਸੀ । ਮੰਗ ਸੀ ਇੱਕ ਸਿਰ ਚਾਹੀਦਾ । ਫੈਸਲਾ ਸੰਗਤ ਉਤੇ ਛੱਡ ਦਿੱਤਾ । ਭਾਈ ਦਇਆ ਸਿੰਘ ਤੋਂ ਲੈਕੇ ਵਾਰੀ ਵਾਰੀ ਪੰਜ ਸਿੱਖ ਉਠੇ । ਇਹ ਹਜੂਰ ਦੀ ਮੌਜ ਸੀ ਕਿ ਉਨ੍ਹਾਂ ਨੇ 6ਵਾਂ ਸਿਰ ਨਹੀਂ ਮੰਗਿਆ । ਜੇ ਗੁਰੂ ਜੀ ਮੰਗਦੇ ਤਾਂ ਉਥੇ ਸਿਦਕਵਾਨ ਸਿੱਖਾਂ ਦਾ ਕੋਈ ਘਾਟਾ ਨਹੀਂ ਸੀ। ਕਿਉਂਕਿ ਇਸ ਤੋਂ ਪਹਿਲਾਂ ਗੁਰੂ ਤੇਗਬਹਾਦਰ ਜੀ ਨਾਲ 3 ਸਿੱਖ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਵੀ ਜੋ ਜੰਗਾਂ ਲੜੀਆਂ ਗਈਆਂ ਉਸ ਵਿਚ ਵੀ ਸਿੱਖਾਂ ਨੇ ਸੇਵਾ ਕਮਾਈ ਸੀ । ਸਿੱਖਾਂ ਦੇ ਸਿਦਕ ਦਾ ਘਾਟਾ ਨਹੀਂ ਸੀ ।ਸਿੱਖ ਆਪਣਾ ਵਜੂਦ ਗੁਰੂ ਨੂੰ ਭੇਟ ਕਰਕੇ ਚੱਲਦਾ ਹੈ । ਸਭ ਤੋਂ ਪਹਿਲਾਂ ਤਾਂ ਆਪਣਾ ਆਪ ਗੁਰੂ ਅੱਗੇ ਭੇਟ ਕਰਨਾ ਹੈ । ਦੂਸਰਾ ਨੁਕਤਾ ਜੋ ਸਾਨੂੰ ਗੁਰਬਾਣੀ ਵਿਚੋਂ ਸਮਝ ਆਉਂਦਾ ਹੈ ।
ਵੈਸਾਖੁ ਭਲਾ ਸਾਖਾ ਵੇਸ ਕਰੇ ॥(1107)
ਭਾਵ ਹੈ ਕਿ ਸ਼ਾਖ ਉਤੇ ਵੇਸ ਕਦੋਂ ਆਉਂਦਾ ਹੈ ਜਦੋਂ ਪੱਤਝੜ ਨਿਕਲ ਜਾਂਦੀ ਹੈ ।ਬਸੰਤ ਰੁੱਤ ਵਿੱਚ ਸ਼ਾਖਾਵਾਂ ਹਰੀਆਂ ਹੋ ਜਾਂਦੀਆਂ ਹਨ । ਪਰ ਸ਼ਾਖ ਉਹੋ ਹੀ ਹਰੀ ਹੁੰਦੀ ਹੈ ਜਿਸ ਦੀ ਜੜ੍ਹ ਜਮੀਨ ਨਾਲ ਜੁੜੀ ਹੋਏ । ਇਸੇ ਤਰ੍ਹਾਂ ਹੀ ਸਾਡੇ ਜੀਵਨ ਵਿੱਚ ਵੀ ਚੜ੍ਹਦੀ ਕਲਾ ਵਾਲਾ ਵੇਸ , ਆਤਮਿਕ ਬਸੰਤ ਬਹਾਰ ਉਦੋਂ ਹੀ ਆਏਗੀ ਜਦੋਂ ਸਾਡੀ ਸੁਰਤ ਰੂਪੀ ਜੜ੍ਹ ਗੁਰੂ ਸ਼ਬਦ ਨਾਲ ਜੁੜੀ ਹੋਵੇਗੀ । ਇੱਕਲੇ ਸਿੱਖੀ ਸਰੂਪ ਦੇ ਕੋਈ ਅਰਥ ਨਹੀਂ ਹਨ ਜਦੋਂ ਤੱਕ ਸਾਡੀ ਸੁਰਤ ਦੀ ਜੜ੍ਹ ਗੁਰੂ ਸ਼ਬਦ ਦੇ ਨਾਲ ਨਹੀਂ ਜੁੜਦੀ ।
ਜਿਵੇਂ ਇਕ ਮੂਰਤੀਕਾਰ ਮੂਰਤੀ ਬਨਾਉਣ ਤੋਂ ਪਹਿਲਾਂ ਆਪਣੀ ਕਲਪਨਾ ਵਿੱਚ ਮੂਰਤੀ ਬਣਾਉਂਦਾ ਹੈ ਦੂਜਾ ਉਸ ਕੋਲ ਮੂਰਤੀ ਬਨਾਉਣ ਲਈ material ਵੀ ਚਾਹੀਦਾ ਹੈ । ਠੀਕ ਇਸ ਤਰ੍ਹਾਂ ਹੀ ਗੁਰੂ ਦੇ ਅਨੁਭਵ ਵਿਚ ਸੰਪੂਰਨ ਮਨੁੱਖ ਦੀ ਘਾੜਤ ਹੈ ਗੁਰੂ ਵਿੱਚ ਹੁਨਰ ਹੈ ਪਰ ਸਿੱਖ ਵੀ ਤਾਂ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਗੁਰੂ ਆਪਣੀ ਇੱਛਾ ਅਨੁਸਾਰ ਢਾਲ ਸਕੇ । ਸਿੱਖ ਦੀ ਵੀ ਤਾਂ ਜਿੰਮੇਵਾਰੀ ਬਣਦੀ ਹੈ ਆਪਣੇ ਗੁਰੂ ਉਤੇ ਅਟੁੱਟ ਵਿਸ਼ਵਾਸ ਰੱਖੇ ।
ਗੁਰੂ ਆਪਣੀ ਮਰਜ਼ੀ ਨਾਲ ਜੋ ਮਨੁੱਖ ਘੜਦਾ ਹੈ ਉਹ ਅਸਲ ਵਿਚ ਖਾਲਸਾ ਹੈ।
ਖਾਲਸਾ ਤੋਂ ਮਤਲਬ ਜਿਸ ਦਾ ਸਿੱਧਾ ਸਬੰਧ ਗੁਰੂ ਨਾਲ ਹੈ ਵਿੱਚ ਕੋਈ ਵਿਚੋਲਾ ਨਹੀਂ । ਖਾਲਸਾ ਉਹ ਜੋ ਸਿਰਫ ਅਕਾਲ ਪੁਰਖ ਨੂੰ ਜਵਾਬਦੇਹ ਹੈ । ਇਸ ਦਾ ਮਤਲਬ ਹੈ ਕਿ ਇਸ ਦਿਨ ਇੱਕ ਆਜਾਦ ਸੋਚ ਦਾ ਜਨਮ ਹੋਇਆ ।ਉਹ ਆਜਾਦ ਸੋਚ ਜਿਸ ਦਾ ਸਿੱਧਾ ਸਬੰਧ ਅਕਾਲ ਪੁਰਖ ਨਾਲ ਹੈ ।
ਜੋ ਖੰਡੇ ਬਾਟੇ ਦੀ ਪਾਹੁਲ ਹੈ ਉਹ ਇੱਕ commitment ਹੈ ਗੁਰੂ ਨਾਲ ।
ਬਾਟੇ ਤੋਂ ਭਾਵ ਹੈ ਜਿਵੇਂ ਬਾਟਾ ਡੂੰਘਾ ਹੁੰਦਾ ਹੈ ਜਮੀਨ ਨਾਲ ਲੱਗਾ ਹੁੰਦਾ ਹੈ ਠੀਕ ਉਸ ਤਰ੍ਹਾਂ ਹੀ ਵਿਸ਼ਾਲ ਹਿਰਦਾ ਵੀ ਰੱਖਣਾ ਹੈ ਅਤੇ ਨਿਮਰਤਾ ਦਾ ਪ੍ਰਤੀਕ ਹੈ।
ਪਤਾਸੇ ਭਾਵ ਆਪਣਾ ਆਪ ਸਮਪਰਤ ਕਰਨਾ।
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ।।(722)
ਜਿੱਥੇ ਮਿਠਾਸ ਰੱਖਣੀ ਹੈ ਉਥੇ ਅਣਖ ਵੀ ਬਹੁਤ ਜਰੂਰੀ ਹੈ ਤਾਂ ਹੀ ਅਣਖ ਦਾ ਖੰਡਾ ਪਾਣੀ ਵਿੱਚ ਫੇਰਿਆ ਗਿਆ ਅਤੇ
ਤਿਆਰ ਕੀਤਾ ਜਾਂਦਾ ਹੈ ਬਾਣੀ ਪੜਕੇ। ਬਾਣੀ ਦੇ ਰਸ ਨਾਲ ਤਿਆਰ ਹੁੰਦਾ ਹੈ ਜੀਵਨ ਅੰਮ੍ਰਿਤ ।
ਪਾਹੁਲ ਲੈਣ ਲੱਗਿਆ ਵੀ ਬੁੱਕ (ਦੋਵੇਂ ਹੱਥ ਜੋੜ ਕੇ ) ਕਰਨੀ ਪੈਂਦੀ ਹੈ। ਤਾਂ ਕਿ ਸਾਰੀਆਂ ਵਿੱਥਾਂ ਖਤਮ ਹੋ ਜਾਣ ।ਜੋ ਜਾਤ ਪਾਤ ਦਾ ਕੋਹੜ, ਅਮੀਰ ਗਰੀਬ ਦੀ ਵਿੱਥ ਸਭ ਖਤਮ ਹੈ ਜਾਂਦੀ ਹੈ ।
ਸਾਨੂੰ ਗੁਰੂ ਪਾਤਸ਼ਾਹ ਨੇ ਇੱਕ ਐਸੀ identity ਬਖਸ਼ਿਸ਼ ਕੀਤੀ ਕਿ ਸਾਡੇ ਦੁਸ਼ਮਣ ਵੀ ਸਾਡੇ ਬਾਰੇ ਚੇਟਕ ਨਾਲ ਸੁਣਦੇ ਰਹੇ ਹਨ ।
ਵੈਸਾਖ ਤੋਂ ਵੈਸਾਖ ਦਾ 239 ਸਾਲ ਦਾ ਲੰਮਾ ਸਮਾਂ ਲਗਾ ਕੇ ਬਹੁਤ ਮਹਾਨ ਇਤਿਹਾਸ ਸਿਰਜਿਆ ਗਿਆ ।
ਅਸੀਂ ਇਤਿਹਾਸ ਤਾਂ ਕੀ ਸਿਰਜਣਾ ਸੀ ਸਗੋਂ ਏਨਾ ਨਿਘਰ ਗਏ ਹਾਂ ਕਿ ਖੰਡੇ ਬਾਟੇ ਦੀ ਪਾਹੁਲ ਤੇ ਵੀ ਕਿੰਤੂ ਕਰਨ ਲੱਗ ਪਏ ਹਾਂ ।
ਪਰ ਹਾਲੇ ਵੀ ਦੇਰ ਨਹੀਂ ਹੋਈ ਆਪਣੇ ਲਈ ਵੀ ਅਤੇ ਦੂਸਰਿਆਂ ਲਈ ਵੀ ਇੱਕ ਕਾਮਨਾ ਕਰੀਏ ਕਿ ਸਰੂਪ ਅਤੇ ਸਿਧਾਂਤ ਦੋਵੇਂ ਹੀ ਗੁਰੂ ਸਾਹਿਬ ਦੀ ਫਿਲਾਸਫੀ ਦਾ ਚਿੰਨ੍ਹ ਹਨ । ਜਿਥੇ ਸ਼ਬਦ ਨਾਲ ਜੁੜੀਏ ਉਥੇ ਕੌਮੀ ਚਰਿੱਤਰ ਵੀ ਕਾਇਮ ਰੱਖੀਏ । ਮਾਨਵਤਾ ਦੀ ਸੇਵਾ ਸੱਚੇ ਦਿਲੋਂ ਕਰਨ ਦਾ ਯਤਨ ਕਰੀਏ । ਤਾਂ ਹੀ ਅੱਗੇ ਵੱਧ ਸਕਦੇ ਹਾਂ । ਆਪਣੇ ਜੀਵਨ ਦਾ ਆਧਾਰ ਕੇਵਲ ਤੇ ਕੇਵਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨੀਏ ।
ਰਬਾਬ ਤੋਂ ਨਗਾਰੇ ਦੇ ਇਸ ਇਤਿਹਾਸ ਨੂੰ ਦਿਲੋਂ ਸਮਝਕੇ ਅਤੇ ਗੁਰੂ ਸਾਹਿਬ ਦੇ ਬਖਸ਼ੇ ਸਿਧਾਂਤ ਅਨੁਸਾਰ ਜੀਵਨ ਜੀਊਣ ਦਾ ਯਤਨ ਕਰੀਏ
——————————————————————————
Pargatyo Khalsa
Rabab ton Nagaare tak
By the way, the Parkash Day of Dhan Guru Nanak Sahib Ji and the Revelation Day of Khalsa is in the month of April. Today we have to take a bird’s eye view of the journey from the arrival of Guru Nanak Patshaah to the day of Khalsa Revelation or so to speak we have to take the view from Rabab till Nagaara. Even before Guru Nanak Patshaah, the day of Vaisakhi was celebrated. The crop was ripe. There was hope in the farmer’s mind that food would come home and my family would eat to their heart’s content. By selling that crop, other essentials can be brought into the house.
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ।।(166)
Similarly, the seed that Dhan Guru Nanak Sahib Ji sowed, took 239 years to be ready.
Today we will associate with this golden history of ours by taking quotes from Gurbani.
Dhan Guru Granth Sahib Ji has 2 Barahmah recorded. One raag was recited by Guru Arjan Sahib Ji in Majh Raag and the other was recited by Guru Nanak Sahib Ji in Tukhari Raag. There is a season between the months of Chet and Vaisakh which is called Basant Rut. It is a very good season.
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ।।(451)
In this good season, the branches get a new look. Like getting a new dress. A new identity is found. This month is called Vaisakh because of the new Vais.
Vais + Saakh
Meaning when a new bark/skin comes on the branches.
Before the birth/Prakash of Guru Nanak Sahib Ji, when the harvest season/Vaisakhi used to come, the invaders would come and loot all the crops and food. Even the youth of India were looted and temples were demolished. We can say that it was autumn then in a way. But after autumn, spring eventually has to come. Dhan Guru Nanak Sahib Ji was born in the month of Vaisakh.
Dhan Guru Nanak Patshaah was when born and appeared for the first time in a full house the spoke of the janaeoou. Wherever Dhan Guru Nanak Sahib Ji went, he changed people’s ideology with his unique ideology. For example – Haridwar, Jagannath Puri, Mecca etc, any place he went he disseminated his views. As the farmer does not sleep after sowing the seed, he endeavors to provide the seed with what it needs from time to time to make it fruitful and even digs up what has grown. In Gurbani –
ਏਕੁ ਬਗੀਚਾ ਪੇਡ ਘਨ ਕਰਿਆ ॥
ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥
…………………………………
ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥(385)
Similarly, Guru Nanak Patshaah also sowed the seeds. It took a full 239 years to complete its preparation.
The Guru saw how to restore the human values that were being eroded here.
To create a human being who is a hard worker, a hard worker who knows how to work hard and share honestly.
Up to ten Patshaahis provided whatever was needed as if the time of martyrdom came then first Guru Arjan Sahib Ji himself gave martyrdom. He set the first example for Bhai Dayala Ji when he was boiled in a cauldron. If he felt the need for Meeri Peeri, he announced. If the medicines were needed, he set up the dispensaries. Such pride arose among the people that two and a half crore Nanak Naam Sikhs were ready.
Then came the time to give a new identity. Vaisakhi of 1699.
Hukum of Dhan Guru Nanak Sahib Ji.
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥(1410)
That is, if there is love for the Guru, then one has to come first by dedicating oneself. Nothing happens just by worshiping. Here one has to bow one’s head. That means one has to present oneself before the Guru.
The first head was given by Bhai Lehna Ji who became Angad then Baba Amar Das Ji who became Guru Amar Das Ji then Bhai Jetha who became Guru Ram Das Ji.
In this way this deed lasted till Dasam Patshah. The same ideology up to ten Patshaah.
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।(966)
The deed of a Sikh is to present himself to the Guru, the same basic point works on the day of the Pargat Day of the Khalsa.
Dhan Guru Gobind Singh Ji asked for a head. There was no hukum/order. He asked for a head. The decision was left to the sangat. From Bhai Daya Singh Ji onwards five Sikhs took turns. It was Hazur’s pleasure that he did not ask for the 6th head. If the Guru had asked, there would have been no shortage of Siddha Kwaan Sikhs. Because before that 3 Sikhs had been martyred with Guru Tegh Bahadur Ji. The Sikhs had also served in the wars fought during the time of Guru Hargobind Sahib Ji. There was no shortage of Sikhs’ Siddhak. The Sikh walks by presenting his existence to the Guru. The first step is to present oneself to the Guru. The second point that we understand from Gurbani is –
ਵੈਸਾਖੁ ਭਲਾ ਸਾਖਾ ਵੇਸ ਕਰੇ ॥(1107)
This means that when the weeds come on the branch when autumn is gone. In spring the branches turn green. But the branch turns green only whose roots are attached to the ground. In the same way in our life also Chardi Kala Vais, Atmik Basant Bahar will come only when our Surat Roop is connected with Guru Shabad. The Sikh form alone has no meaning unless the root of our Surat is connected with the Guru Shabad.
Just like a sculptor makes a sculpture in his imagination before making a sculpture, he also needs material to make a sculpture. In the same way, in the experience of the Guru, the whole human being is formed. Even a Sikh has a responsibility to have unwavering faith in his Guru.
The Guru who creates a human being of his own free will is actually a Khalsa.
By Khalsa there is no intermediary in the meaning which is directly related to the Guru. Khalsa is the one who is accountable only to Akal Purakh. This means that on this day an independent thinking was born. That independent thinking which is directly related to Akal Purakh.
The Pahul of Khanda Bata is a commitment to the Guru.
Bata means just as the bata is deep, it is attached to the ground, in the same way it has to have a huge Hirda and is a symbol of humility.
Patase means surrendering oneself.
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ।।(722)
Anakh is also very important where sweetness is to be maintained. That is why Anakh Roopi Khanda was swirled on the sweet water. Amrit is prepared while reciting the Bani.
You have to join both hands while taking Pahul. So that all the distances are eliminated. The leprosy of caste, the distances of rich and poor are all eliminated.
Guru Patshaah blessed us with such an identity that even our enemies have been listening to us with keen interest.
From Vaisakh to Vaisakh a great history of 239 years was created.
We have become so obsessed with history that we have even started questioning the Pahul of Khanda Bata.
But it is not too late to make a wish for ourselves and for others that both form and principle are symbols of Guru Sahib’s philosophy. Wherever we associate with the word, we also maintain the national/Sikhi character. Let us strive to serve humanity with a sincere heart. Only then can we move forward. Let us consider Dhan Dhan Guru Granth Sahib Ji as the basis of our life.
Let us try to live our life by understanding this history of Rabab to Nagaara and following the principle given by Guru Sahib.
By the grace of Dhan Dhan Guru Granth Sahib Ji,
Author – Sdn. Mandeep Kaur (UAE)