Let us reside a Happy New Year inside us

Let us reside a Happy New Year inside us

ਸੋਈ ਦਿਵਸੁ ਭਲਾ ਮੇਰੇ ਭਾਈ।।

ਹਰਿ ਗੁਨ ਗਾਇ ਪਰਮ ਗਤਿ ਪਾਈ।।

December 2021 is running right now. 2022 is about to start in a few days. That means the new year is about to come. But one thing always makes one wonder if changing the date of the calendar really brings the new year and the old year goes. Now if we look back 2021/22 years, the world was then. Then how did the people know the new year, how did the old year look like then? In fact, there was no calendar at that time. As the human intellect developed, so did the names of the days, the names of the months came, for the convenience of the human being so that life could be lived in a smooth manner. And life could go on in any order. God has created only day and night. The names of the days, the names of the months are made by man. It is also the search of the human brain for the 7 days of the week and the names of the days. Year 12 months and month names and 30/31 days in a month. These calendars are made by us. Everyone has their own calendar. As for the Sikh community, the calendar is known as the original Mool Nanakshahi calendar. It’s just a little bit of an introduction to the calendar. But what I am going to share here is whether a new year really comes. In fact, just by changing the calendar date outside, the new year does not start, in fact the new year should start inside us. We don’t have to wait for the calendar to change outside for that new year inside.

The new year rises inside us when we live with the Truth. We make Gurbani the basis of our life. The thing to think about is, has there been a change in our lives in the new year according to the calendar or are we still living the same selfish life. Now let’s try to understand according to Gurbani what is new in the new year. Has anything changed with the change of calendar date outside?

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ।।

ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ।।(902)

This means that even in this so-called new year, the moon, sun, stars, earth and air are all the same as they were yesterday / old year then what is new.

This means that it is not a matter of external change. The new year should come inside us. We have to make our thoughts good. Connecting with Guru Sahib Ji.

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ।।(660)

Meaning my Parmaatma always blesses and never gets tired of giving gifts and good virtues. Yes, but I have to make an effort to get the gift of those qualities.

Sometimes we say that this year was very bad or that this year was very good. Now the days are made by God. If we say bad or good then it means we are blaming Akal Purakh for not making the day good. Good or bad days depends on us. Gurbani explains to those who think of the good and the bad of the day.

ਸਤਿਗੁਰ ਬਾਝਹੁ ਅੰਧੁ ਗੁਬਾਰੁ ॥

ਥਿਤੀ ਵਾਰ ਸੇਵਹਿ ਮੁਗਧ ਗਵਾਰ।।(842)

That is to say, those who do not come under the shelter of Satguru Ji do not associate with any good virtues. Just keep thinking about the good and bad days of your life. The number of such human beings is only in fools.

No day in itself is good or bad. Because Gurbani has a Hukum:

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ।।

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ।।(318)

This means that every day we live with truth, live with good qualities, that day is good. When we live a life forgetting the true thoughts of God, that day is bad.

Gurbani mentions seven days, twelve months, all the seasons. But everywhere Satguru Ji has given us an example of external days, times, seasons and months, explaining that we can have any month inside us whenever we want. We just need to look inside ourselves.

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ।।(432)

Meaning all days and nights become very pleasant when we remain attached to the Parmaatma’s remembrance.

We have to offer the new year in our Surat/Mind. We have to hold the Guru’s palla/hand. If you have done anything wrong this year, let us promise ourselves that we will adopt good qualities in the coming new year. Who party in New Year’s Eve. They have their own will. But many of our brothers and sisters go to Gurdwara Sahib on the night of 31st December. Gurdwaras hold kirtan darbars. All of them are requested to inculcate the meaning of Kirtan in their mind and to live their life according to the teachings given in Gurbani. This is actually the new year. Let’s find out for ourselves what mistakes we have made in the past year. Let Satguru Ji be present and promise yourself that in this coming New Year we have to try to live a life of good deeds and Guru’s wisdom. One has to give up one’s first bad habits and adopt the new Guru’s wise habits. The New Year is to be celebrated within oneself. Because the whole thing is inside us. In the end:

ਸੋਈ ਦਿਵਸੁ ਭਲਾ ਮੇਰੇ ਭਾਈ ॥

ਹਰਿ ਗੁਨ ਗਾਇ ਪਰਮ ਗਤਿ ਪਾਈ ॥(395)

This means that only the day, the year is auspicious when we become pious and have a high spiritual state by wearing good qualities and doing good deeds.

So, join hands and request that we do not just celebrate the new year according to the calendar but try to celebrate the new year with good thoughts inside us. That is really a Happy New Year.

From the light of Gurbani

????????????????????????????????

ਆਪਣੇ ਅੰਦਰ ਨਵਾਂ ਸਾਲ ਚੜਾਈਏ

ਸੋਈ ਦਿਵਸੁ ਭਲਾ ਮੇਰੇ ਭਾਈ।।

ਹਰਿ ਗੁਨ ਗਾਇ ਪਰਮ ਗਤਿ ਪਾਈ।।

ਦਸੰਬਰ 2021 ਚੱਲ ਰਿਹਾ ਹੈ । ਥੋੜੇ ਹੀ ਦਿਨਾਂ ਬਾਅਦ 2022 ਸ਼ੁਰੂ ਹੋ ਜਾਣਾ ਹੈ। ਕਹਿਣ ਤੋਂ ਭਾਵ ਕਿ ਨਵਾਂ ਸਾਲ ਸ਼ੁਰੂ ਹੋ ਜਾਣਾ ਹੈ। ਪਰ ਇੱਕ ਗੱਲ ਹਮੇਸ਼ਾ ਸੋਚਣ ਲਈ ਮਜਬੂਰ ਕਰਦੀ ਹੈ ਕੀ ਕੈਲੰਡਰ ਦੀ ਤਰੀਕ ਬਦਲਣ ਨਾਲ ਸੱਚ ਵਿਚ ਹੀ ਨਵਾਂ ਸਾਲ ਚੜ ਜਾਂਦਾ ਹੈ ਅਤੇ ਪੁਰਾਣਾ ਸਾਲ ਚਲਾ ਜਾਂਦਾ ਹੈ। ਹੁਣ ਅਸੀਂ ਜੇਕਰ 2021/22 ਸਾਲ ਪਿੱਛੇ ਜਾਕੇ ਦੇਖੀਏ ਤਾਂ ਦੁਨੀਆਂ ਤਾਂ ਉਦੋਂ ਵੀ ਸੀ। ਫਿਰ ਉਸ ਵਕਤ ਨਵੇਂ ਸਾਲ , ਪੁਰਾਣੇ ਸਾਲ ਕਿਵੇਂ ਪਤਾ ਲੱਗਦੇ ਸਨ । ਅਸਲ ਵਿੱਚ ਉਸ ਸਮੇਂ ਕੈਲੰਡਰ ਨਹੀਂ ਹੋਇਆ ਕਰਦੇ ਸਨ । ਇਹ ਤਾਂ ਜਿਵੇਂ ਜਿਵੇਂ ਇਨਸਾਨ ਦੀ ਬੁੱਧੀ ਨੇ ਵਿਕਾਸ ਕੀਤਾ ਤਾਂ ਇਨਸਾਨ ਨੇ ਆਪਣੀ ਸਹੂਲਤ ਲਈ ਦਿਨਾਂ ਦੇ ਨਾਮ , ਮਹੀਨੇ ਦੇ ਨਾਮ ਰੱਖੇ ਤਾਂ ਕਿ ਜਿੰਦਗੀ  ਨੂੰ ਸੁਚੱਜੇ ਢੰਗ ਨਾਲ ਜੀਵਿਆ ਜਾਏ। ਅਤੇ ਜਿੰਦਗੀ ਕਿਸੇ ਤਰਤੀਬ ਵਿੱਚ ਚੱਲ ਸਕੇ। ਪ੍ਰਮਾਤਮਾ ਨੇ ਤਾਂ ਕੇਵਲ ਦਿਨ ਅਤੇ ਰਾਤ ਬਣਾਏ ਹਨ । ਦਿਨਾਂ ਦੇ ਨਾਮ , ਮਹੀਨਿਆਂ ਦੇ ਨਾਮ ਇਨਸਾਨ ਨੇ ਬਣਾਏ ਹਨ । ਇਹ ਵੀ ਇਨਸਾਨ ਦੇ ਹੀ ਦਿਮਾਗ ਦੀ ਖੋਜ ਹੈ ਕਿ ਹਫਤਾ 7 ਦਿਨਾਂ ਦਾ ਅਤੇ ਦਿਨਾਂ ਦੇ ਨਾਮ ਕੀ ਹੋਣ। ਸਾਲ 12 ਮਹੀਨਿਆਂ ਦਾ ਅਤੇ ਮਹੀਨਿਆਂ ਦੇ ਨਾਮ ਅਤੇ ਮਹੀਨੇ ਵਿੱਚ 30/31 ਦਿਨ । ਇਹ ਕੈਲੰਡਰ ਸਾਡੇ ਹੀ ਬਣਾਏ ਹਨ । ਹਰ ਇੱਕ ਦਾ ਆਪਣਾ ਆਪਣਾ ਕੈਲੰਡਰ । ਜਿਵੇਂ ਸਿੱਖ ਕੌਮ ਵਾਸਤੇ ਜੋ ਕੈਲੰਡਰ ਹੈ ਉਸ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇਹ ਤਾਂ ਹੋ ਗਈ ਥੋੜ੍ਹੀ ਜਿਹੀ ਕੈਲੰਡਰ ਬਾਰੇ ਜਾਣ ਪਛਾਣ। ਪਰ ਇਥੇ ਜੋ ਗੱਲ ਮੈਂ ਸਾਝੀ ਕਰਨ ਜਾ ਰਹੀ ਹੈ ਉਹ , ਇਹ ਹੈ  ਕੀ ਸੱਚੀ ਹੀ ਕੋਈ ਨਵਾਂ ਸਾਲ ਆਉਂਦਾ ਹੈ। ਅਸਲ ਵਿਚ ਕੇਵਲ ਬਾਹਰ ਕੈਲੰਡਰ ਦੀ ਤਰੀਕ ਬਦਲਣ ਨਾਲ ਨਵਾਂ ਸਾਲ ਨਹੀਂ ਚੜ੍ਹਦਾ ਸਗੋਂ ਨਵਾਂ ਸਾਲ ਤਾਂ ਸਾਡੇ ਅੰਦਰ ਚੜਨਾ ਚਾਹੀਦਾ ਹੈ। ਉਸ ਅੰਦਰ ਦੇ ਨਵੇਂ ਸਾਲ ਵਾਸਤੇ ਸਾਨੂੰ ਬਾਹਰ ਦੇ ਕੈਲੰਡਰ ਦੀ ਤਰੀਕ ਬਦਲਣ ਦੀ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ ਹੈ ।

ਸਾਡੇ ਅੰਦਰ ਨਵਾਂ ਸਾਲ ਉਦੋਂ ਚੜਦਾ ਹੈ ਜਦੋਂ ਅਸੀਂ ਸੱਚ ਨਾਲ ਜੀਊਦੇ ਹਾਂ। ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਾ। ਸੋਚਣ ਵਾਲੀ ਗੱਲ ਤਾਂ ਇਹ ਹੈ , ਕੀ ਕੈਲੰਡਰ ਅਨੁਸਾਰ ਚੜ੍ਹੇ ਨਵੇਂ ਸਾਲ ਵਿੱਚ ਸਾਡੀ ਜ਼ਿੰਦਗੀ ਵਿਚ ਕੋਈ ਤਬਦੀਲੀ ਆਈ ਹੈ ਜਾ ਅੱਜ ਵੀ ਅਸੀਂ ਉਹੋ ਮਨਮੱਤਾਂ ਵਾਲੀ ਜਿੰਦਗੀ ਜੀਅ ਰਹੇ ਹਾਂ । ਆਉ ਹੁਣ ਗੁਰਬਾਣੀ ਅਨੁਸਾਰ ਸਮਝਣ ਦਾ ਯਤਨ ਕਰੀਏ ਕਿ ਨਵੇਂ ਸਾਲ ਵਿੱਚ ਕੀ ਨਵਾਂ ਹੈ। ਕੀ ਬਾਹਰ ਕੈਲੰਡਰ ਦੀ ਤਰੀਕ ਬਦਲਣ ਨਾਲ ਕੁੱਝ ਬਦਲਿਆ ਵੀ ਹੈ।

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ।।

ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ।।(902)

ਭਾਵ ਕਿ  ਇਸ ਕਹੇ ਜਾਂਦੇ ਨਵੇਂ ਸਾਲ ਵਿਚ ਵੀ ਚੰਦਰਮਾ, ਸੂਰਜ, ਤਾਰੇ, ਧਰਤੀ ਅਤੇ ਹਵਾ ਸਭ ਕੁਝ ਉਹੋ ਹੀ ਹੈ ਜੋ ਕੱਲ੍ਹ /ਪੁਰਾਣੇ ਸਾਲ ਵਿੱਚ ਸੀ  ਫਿਰ ਨਵਾਂ ਕੀ ਹੋਇਆ ।

ਇਸ ਦਾ ਮਤਲਬ ਹੈ ਬਾਹਰ ਦੀ ਤਬਦੀਲੀ ਦੀ ਗੱਲ ਨਹੀਂ ਹੈ ਨਵਾਂ ਸਾਲ ਤਾਂ ਸਾਡੇ ਅੰਦਰ ਚੜਨਾ ਚਾਹੀਦਾ ਹੈ। ਅਸੀਂ ਆਪਣੇ ਵਿਚਾਰ ਸ਼ੁਭ ਬਣਾਉਣੇ ਹਨ । ਜੁੜਨਾ ਤਾ ਸਾਹਿਬ ਨਾਲ ਹੈ ਜੋ ਸਦਾ ਹੀ ਨਵਾਂ ਹੈ।

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ।।(660)

ਭਾਵ ਕਿ ਮੇਰਾ ਮਾਲਕ ਤਾਂ ਸਦਾ ਹੀ ਬਖਸ਼ਿਸ਼ਾਂ ਕਰਦਾ ਹੈ ਕਦੀ ਵੀ ਦਾਤਾਂ ਦਿੰਦਾ ਥੱਕਦਾ ਨਹੀਂ। ਹਾ ਪਰ, ਉਹ ਗੁਣਾਂ ਦੀਆਂ ਦਾਤਾਂ ਲੈਣ ਵਾਸਤੇ ਉੱਦਮ ਮੈਨੂੰ ਕਰਨਾ ਪੈਣਾ ਹੈ।

ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਇਹ ਸਾਲ ਬਹੁਤ ਮਾੜਾ ਸੀ ਜਾ ਫਲਾਣਾ ਸਾਲ ਬਹੁਤ ਵਧੀਆ ਸੀ। ਹੁਣ ਦਿਨ ਤਾਂ ਸਾਰੇ ਪ੍ਰਮਾਤਮਾ ਨੇ ਬਣਾਏ ਹਨ। ਜੇ ਅਸੀਂ ਮਾੜਾ ਜਾ ਚੰਗਾ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਅਸੀ ਅਕਾਲ ਪੁਰਖ ਨੂੰ ਉਲਾਂਭਾ ਦੇ ਰਹੇ ਹਾਂ ਕਿ ਉਸ ਨੇ ਦਿਨ ਚੰਗੇ ਨਹੀਂ ਬਣਾਏ। ਮਾੜਾ ਜਾ ਚੰਗਾ ਤਾਂ ਦਿਨਾਂ ਨੂੰ ਅਸੀਂ ਬਨਾਉਣਾ ਹੈ। ਜੋ ਦਿਨਾਂ ਦੇ ਮਾੜੇ ਚੰਗੇ ਦੀ ਵੀਚਾਰ ਕਰਦੇ ਹਨ ਉਨ੍ਹਾਂ ਨੂੰ ਗੁਰਬਾਣੀ ਸਮਝਾਉਦੀ ਹੈ।

ਸਤਿਗੁਰ ਬਾਝਹੁ ਅੰਧੁ ਗੁਬਾਰੁ ॥

ਥਿਤੀ ਵਾਰ ਸੇਵਹਿ ਮੁਗਧ ਗਵਾਰ।।(842)

ਭਾਵ ਕਿ  ਜੋ ਸਤਿਗੁਰੂ ਦੀ ਸ਼ਰਣ ਵਿੱਚ ਨਹੀਂ ਆਉਂਦੇ ਕੋਈ ਚੰਗੇ ਗੁਣਾਂ ਨਾਲ ਸਾਂਝ ਤਾਂ ਪਾਉਂਦੇ ਨਹੀਂ। ਬਸ ਸਾਰੀ ਜਿੰਦਗੀ ਦਿਨਾਂ ਦੇ ਹੀ ਸ਼ੁਭ ਅਸ਼ੁਭ ਬਾਰੇ ਸੋਚਣ ਵਿੱਚ ਲੱਗੇ ਰਹਿੰਦੇ ਹਨ। ਅਜਿਹੇ ਮਨੁੱਖਾਂ ਦੀ ਗਿਣਤੀ ਮੂਰਖਾਂ ਵਿੱਚ ਹੀ ਹੁੰਦੀ ਹੈ ।

ਆਪਣੇ ਆਪ ਵਿੱਚ ਕੋਈ ਵੀ ਦਿਨ ਨਾ ਚੰਗਾ ਹੈ ਨਾ ਬੁਰਾ ਹੈ। ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ।।

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ।।(318)

ਮਤਲਬ ਕਿ ਜਿਸ ਦਿਨ ਵੀ ਅਸੀਂ ਸੱਚ ਨਾਲ ਜੀਊਂਦੇ ਹਾ, ਸ਼ੁਭ ਗੁਣਾਂ ਨਾਲ ਜੀਊਂਦੇ ਹਾਂ, ਉਹ ਦਿਨ ਚੰਗਾ ਹੈ। ਜਦੋਂ ਪ੍ਰਮਾਤਮਾ ਦੀ ਸੱਚੀ ਵੀਚਾਰ ਨੂੰ ਭੁੱਲਕੇ ਜਿੰਦਗੀ ਬਤੀਤ ਕਰਦੇ ਹਾਂ ਉਹ ਦਿਨ ਮਾੜਾ ਹੈ।

ਗੁਰਬਾਣੀ ਵਿੱਚ ਸੱਤ ਵਾਰਾਂ ਦਾ , ਬਾਰਾਂ ਮਹੀਨਿਆਂ ਦਾ , ਰੁੱਤਾਂ ਦਾ ਜਿਕਰ ਆਇਆ ਹੈ। ਪਰ ਹਰ ਜਗਾ ਸਾਨੂੰ ਬਾਹਰਲੇ ਦਿਨਾਂ , ਵਾਰਾਂ , ਰੁੱਤਾਂ ਅਤੇ ਮਹੀਨਿਆਂ ਦੀ ਉਦਾਹਰਣ ਦੇਕੇ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਅਸੀਂ ਜਦੋਂ ਚਾਹੀਏ ਆਪਣੇ ਅੰਦਰ ਜਿਹੜਾ ਮਰਜ਼ੀ ਮਹੀਨਾ ਚੜਾ ਸਕਦੇ ਹਾ। ਬਸ ਲੋੜ ਹੈ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ।

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ।।(432)

ਭਾਵ ਕਿ ਸਾਰੇ ਹੀ ਦਿਨ ਰਾਤ ਬਹੁਤ ਸੁਹਾਵਣੇ ਹੋ ਜਾਂਦੇ ਹਨ ਜਦੋਂ ਅਸੀਂ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਾਂ।

ਨਵਾਂ ਸਾਲ ਅਸੀਂ ਆਪਣੀ ਸੁਰਤ ਵਿੱਚ ਚੜਾਉਣਾ ਹੈ।ਗੁਰੂ ਦਾ ਪੱਲਾ ਫੜਨਾ ਹੈ। ਜੇ ਇਸ ਸਾਲ ਵਿਚ ਕੋਈ ਗਲਤ ਕੰਮ ਕੀਤੇ ਹਨ ਤਾਂ ਆਪਣੇ ਆਪ ਨਾਲ ਵਾਇਦਾ ਕਰੀਏ ਕਿ ਆਉਣ ਵਾਲੇ ਨਵੇਂ ਸਾਲ ਵਿੱਚ ਸ਼ੁਭ ਗੁਣ ਅਪਨਾਈਏ। ਜੋ ਨਵੇਂ ਸਾਲ ਦੀ ਖੁਸ਼ੀ ਵਿੱਚ ਪਾਰਟੀਆਂ ਕਰਦੇ ਹਨ। ਉਨ੍ਹਾਂ ਦੀ ਤਾਂ ਆਪਣੀ ਮਰਜ਼ੀ ਹੈ। ਪਰ ਸਾਡੇ ਬਹੁਤ ਭੈਨ ਭਰਾ 31 ਦਸੰਬਰ ਦੀ ਰਾਤ ਨੂੰ ਗੁਰਦੁਆਰਾ ਸਾਹਿਬ ਜਾਂਦੇ ਹਨ। ਗੁਰਦੁਆਰਾ ਸਾਹਿਬਾਨ ਵਿੱਚ ਕੀਰਤਨ ਦਰਬਾਰ ਹੁੰਦੇ ਹਨ। ਉਨ੍ਹਾਂ ਸਭ ਨੂੰ ਇਹ ਬੇਨਤੀ ਹੈ ਕਿ ਸੁਣੇ ਹੋਏ ਕੀਰਤਨ ਦੇ ਭਾਵ ਨੂੰ ਮਨ ਵਿੱਚ ਵੀ ਵਸਾਉਣਾ ਹੈ ਅਤੇ ਗੁਰਬਾਣੀ ਵਿੱਚ ਆਏ ਉਪਦੇਸ਼ ਅਨੁਸਾਰ ਆਪਣੀ ਜਿੰਦਗੀ ਜੀਊਣੀ ਹੈ। ਇਹੋ ਹੀ ਅਸਲ ਵਿਚ ਨਵਾ ਸਾਲ ਹੈ।ਆਪਣੇ ਆਪ ਦੀ ਚੰਗੀ ਤਰ੍ਹਾਂ ਖੋਜ ਕਰੀਏ ਕਿ ਇਸ ਬੀਤ ਗਏ ਸਾਲ ਵਿੱਚ ਅਸੀਂ ਕੀ ਕੀ ਗਲਤੀਆਂ ਕੀਤੀਆਂ ਹਨ। ਸਤਿਗੁਰੂ ਜੀ ਨੂੰ ਹਾਜਰ ਜਾਣਕੇ ਆਪਣੇ ਆਪ ਨਾਲ ਵਾਇਦਾ ਕਰੀਏ ਕਿ ਇਸ ਚੜ ਰਹੇ ਨਵੇਂ ਸਾਲ ਵਿਚ ਅਸੀਂ ਸ਼ੁਭ ਕਰਮਾਂ ਵਾਲੀ ਅਤੇ ਗੁਰੂ ਦੀ ਮੱਤ ਵਾਲੀ ਜਿੰਦਗੀ ਜੀਊਣ ਦੀ ਕੋਸ਼ਿਸ਼ ਕਰਨੀ ਹੈ। ਆਪਣੀਆਂ ਪਹਿਲੀਆਂ ਬੁਰੀਆਂ ਆਦਤਾਂ ਨੂੰ ਤਿਆਗਣਾ ਹੈ ਅਤੇ ਨਵੀਆਂ ਗੁਰੂ ਦੀ ਮੱਤ ਵਾਲੀਆਂ ਆਦਤਾਂ ਧਾਰਨ ਕਰਨੀਆਂ ਹਨ। ਆਪਣੇ ਅੰਦਰ ਨਵਾਂ ਸਾਲ ਚੜਾਉਣਾ ਹੈ। ਕਿਉਂਕਿ ਗੱਲ ਸਾਰੀ ਸਾਡੇ ਅੰਦਰ ਦੀ ਹੈ।ਅਖੀਰ ਵਿੱਚ

ਸੋਈ ਦਿਵਸੁ ਭਲਾ ਮੇਰੇ ਭਾਈ ॥

ਹਰਿ ਗੁਨ ਗਾਇ ਪਰਮ ਗਤਿ ਪਾਈ ॥(395)

ਮਤਲਬ ਕਿ ਸਿਰਫ ਉਹੀ ਦਿਨ, ਉਹੀ ਸਾਲ ਸੁਲੱਖਣਾ ਹੈ ਜਦੋਂ ਅਸੀਂ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਸ਼ੁਭ ਕਰਮ ਕਰਦੇ ਹੋਏ ਪਵਿੱਤਰ ਅਤੇ ਉਚੀ ਆਤਮਿਕ ਅਵਸਥਾ ਵਾਲੇ ਬਣ ਜਾਂਦੇ ਹਾਂ।

ਸੋ ਹੱਥ ਜੋੜਕੇ ਬੇਨਤੀ ਹੈ ਕਿ ਸਿਰਫ ਕੈਲੰਡਰ ਅਨੁਸਾਰ ਚੜ ਰਹੇ ਨਵੇਂ ਸਾਲ ਦੀ ਖੁਸ਼ੀ ਨਾ ਮਨਾਉਂਦੇ ਰਹੀਏ ਸਗੋਂ ਆਪਣੇ ਅੰਦਰ ਸ਼ੁਭ ਵੀਚਾਰਾਂ ਵਾਲਾ ਨਵਾਂ ਸਾਲ ਚੜਾਉਣ ਦੀ ਕੋਸ਼ਿਸ਼ ਕਰੀਏ।ਉਹੋ ਹੀ ਅਸਲ ਵਿੱਚ Happy New Year ਹੋਏਗਾ।

ਗੁਰਬਾਣੀ ਦੇ ਚਾਨਣ ਵਿਚੋਂ

????????????????????????????????

Author: Sdn. Mandeep Kaur

Share This Post