Initiative, Efforts and Honest Earning are must for a Successful life

ਹਰੇਕ ਕਾਰਜ ਨੂੰ ਕਰਨ ਲਈ ਸਭ ਤੋਂ ਪਹਿਲਾਂ ਉਦਮ ਕਰਨਾ ਪੈਂਦਾ ਹੈ, ਜੇ ਕਰ ਪਹਿਲਾ ਕਦਮ ਹੀ ਨਾ ਪੁਟੀਏ ਤਾਂ ਅੱਗੇ ਵਧਿਆ ਨਹੀਂ ਜਾ ਸਕਦਾ ਹੈ, ਗੁਰਬਾਣੀ ਵੀ ਇਹੀ ਸਿਖਿਆ ਦੇਂਦੀ ਹੈ

We have to step forward and put efforts to initiate any project. If we do not take the first step then how can we proceed further?

ਸਲੋਕੁ ਮ: 5 ॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥ (522)

ਅਕਾਲ ਪੁਰਖੁ ਦੀ ਭਗਤੀ ਲਈ ਉੱਦਮ ਕਰਨ ਨਾਲ ਹੀ ਆਤਮਕ ਜੀਵਨ ਮਿਲ ਸਕਦਾ ਹੈ, ਅਕਾਲ ਪੁਰਖੁ ਦੇ ਨਾਮੁ ਦੀ ਕਮਾਈ ਕਰਨ ਨਾਲ ਹੀ ਆਤਮਕ ਸੁਖ ਮਾਣਿਆ ਜਾ ਸਕਦਾ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਚੇਤੇ ਕਰਨ ਨਾਲ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ, ਜਿਸ ਸਦਕਾ ਹਰੇਕ ਤਰ੍ਹਾਂ ਦੀ ਚਿੰਤਾ ਮਿਟ ਸਕਦੀ ਹੈ।

We have to put efforts for our livelihood and a successful life. We can enjoy a peaceful and contended life by earning honestly. We can meet Akal Purkh by remembering Him from the core of our heart with the help of Shabad Guru. This will help us to eliminate our all anxieties and suffering.

ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥ ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥138॥ (1371)

ਭਾਈ ਪੂਰਨ ਸਿੰਘ ਜੀ ਨੇ ਪਿੰਗਲਵਾੜੇ ਦਾ ਉਦਮ ਕੀਤਾ ਤਾਂ ਹੀ ਇਹ ਸੰਸਥਾ ਕਾਇਮ ਹੋ ਸਕੀ, ਬਾਬਾ ਦੀਪ ਸਿੰਘ ਜੀ ਨੇ ਪਹਿਲ ਕੀਤੀ ਤਾਂ ਹੀ ਦਰਬਾਰ ਸਾਹਿਬ ਤੱਕ ਪਹੁੱਚ ਸਕੇ

Bhai Puran Singh Ji initiated and could start an organization. Baba Deep Singh Ji was firm footed and could reach Darbar Sahib

ਗੁਰਮੁਖੀ ਸਿੱਖਣ ਨਾਲ ਹੀ ਅਸੀਂ ਗੁਰੂ ਨਾਲ ਸਿਧਾ ਸਬੰਧ ਕਾਇਮ ਕਰ ਸਕਦੇ ਹਾਂ

We can establish our direct relation with the Guru by learning Gurmukhi Script only

ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਲਗਾਤਾਰ ਉੱਦਮ ਕੀਤਾ ਤਾਂ ਹੀ ਮਨੁੱਖਤਾ ਦਾ ਭਲਾ ਹੋ ਸਕਿਆ ਤੇ ਇਹ ਸਿੱਖੀ ਸਰੂਪ ਕਾਇਮ ਹੋ ਸਕਿਆ

Guru Nanak Sahib has put sustained efforts throughout his life to create a system for the welfare of mankind.

ਜੇਕਰ ਅਸੀਂ ਲਗਾਤਾਰ ਉਪਰਾਲਾ ਕਰੀਏ ਤਾਂ ਇਕ ਹਫਤੇ ਵਿਚ ਗੁਰਮੁਖੀ ਅੱਖਰ ਸਿੱਖ ਸਕਦੇ ਹਾਂ, ਕੋਈ ਵੀ 10 ਸਾਲ ਦਾ ਬੱਚਾ ਪ੍ਰਾਈਮਰੀ ਸਕੂਲ ਦੀ ਪੰਜਾਬੀ ਇਕ ਹਫਤੇ ਵਿਚ ਸਿੱਖ ਸਕਦਾ ਹੈ, ਕੋਈ ਵੀ 15 ਸਾਲ ਦਾ ਬੱਚਾ ਸਕੂਲ ਪੱਧਰ ਦੀ ਪੰਜਾਬੀ ਇਕ ਹਫਤੇ ਵਿਚ ਸਿੱਖ ਸਕਦਾ ਹੈ

If we put sustained and honest efforts we can learn Gurmukhi Script within a week. Any one above 10 years can start reading Primary level Punjabi within a week. Any one above 15 years can start reading Secondary level Punjabi within a week.

ਗੁਰਮੁਖਿ ਬੁਢੇ ਕਦੇ ਨਾਹੀ ਜਿਨਾ੍ ਅੰਤਰਿ ਸੁਰਤਿ ਗਿਆਨੁ (1418)

ਜੇਕਰ ਅਸੀਂ ਗੁਰਮੁਖੀ ਦੇ ਅੱਖਰ ਸਿੱਖ ਲਈਏ ਤਾਂ ਇਕ ਹਫਤੇ ਵਿਚ ਗੁਰਬਾਣੀ ਨੂੰ ਪੜ੍ਹਨਾਂ ਤੇ ਸਮਝਣਾ ਆਰੰਭ ਕਰ ਸਕਦੇ ਹਾਂ

Once we are able to read Gurmukhi Script then we can start learning and understanding Gurbani within a week

ਆਸਾ ਮਹਲਾ 5 ॥ ਸਲੋਕ ॥ ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥ ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥1॥ (456)

ਗੁਰਮੁਖੀ ਦੇ ਅੱਖਰ ਇਤਨੇ ਸੌਖੇ ਤੇ ਸਵਾਦਲੇ ਹਨ ਕਿ ਕੋਈ ਵੀ ਇਕ ਮਹੀਨੇ ਵਿਚ ਗੁਰਬਾਣੀ ਪੜ੍ਹਨ ਲਈ ਆਤਮ ਨਿਰਭਰ ਹੋ ਸਕਦਾ ਹੈ

Gurmukhi Script is so simple and interesting that anyone can be self sufficient in reading Gurbani within a month

ਆਸਾ ਮਹਲਾ 5 ॥ ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥ 1 ॥ ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥ ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥ 1 ॥ ਰਹਾਉ ॥ (ਪੰਨਾਂ 386)

ਸਫਲ ਜੀਵਨ ਬਣਾਉਂਣ ਲਈ ਅਸੀਂ ਗੁਰਬਾਣੀ ਅਨੁਸਾਰ ਕਿਨ੍ਹਾਂ ਕੁ ਅਮਲ ਕਰਦੇ ਹਾਂ

How much Gurmat do we follow to lead a successful life

ਜੀਵਨ ਸਫਲ ਬਣਾਉਂਣ ਲਈ ਗੁਰਬਾਣੀ ਸਾਨੂੰ ਸਿਖਿਆ ਦੇਂਦੀ ਹੈ:

ਸਲੋਕੁ ਮ: 5 ॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥ (522)

1. ਕੀ ਅਸੀਂ ਗੁਰਬਾਣੀ ਦੀ ਇਸ ਸਿਿਖਆ ਉਪਰ ਅਮਲ ਕਰਦੇ ਹਾਂ? ਕੀ ਅਸੀਂ ਹਰੇਕ ਕਾਰਜ ਨੂੰ ਸਫਲ ਕਰਨ ਲਈ ਲਗਾਤਾਰ ਉਦਮ ਕਰਦੇ ਰਹਿੰਦੇ ਹਾਂ?

Do we follow teachings of Guru Granth Sahib? Are we putting sustained efforts to be successful?

2. ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦੇ ਨਾਮੁ ਨੂੰ ਚੇਤੇ ਕਰਨਾ ਹੈ

Remember Akal Purkh according to Guru Granth Sahib

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾ੍ਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ ॥ 213 ॥ (ਪੰਨਾਂ 1375-1376)

3. ਕੀ ਅਸੀਂ ਗੁਰਬਾਣੀ ਅਨੁਸਾਰ ਆਪਣੇ ਆਪ ਨੂੰ ਭਗਤ ਕਹਿਲਾ ਸਕਦੇ ਹਾਂ?

Can we call ourselves Bhagat according to Guru Granth Sahib?

ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥ (768)

4. ਕੀ ਅਸੀਂ ਗੁਰਬਾਣੀ ਨੂੰ ਆਧਾਰ ਮਨ ਕੇ ਉਸ ਦੁਆਰਾ ਆਤਮਕ ਸੁਖ ਮਾਣ ਰਹੇ ਹਾਂ?

Are we having a peaceful and contended life on basis of Gurbani?

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥8॥ (759)

ਜੀਵਨ ਸਫਲ ਕਰਨ ਲਈ ਗੁਰਬਾਣੀ ਦੀ ਖੋਜ ਜਰੂਰੀ ਹੈ

Research on Gurmat is must for a successful life

5. ਗੁਰੂ ਸਾਹਿਬ ਨੇ ਤਾਂ ਸਿਖਿਆ ਦਿਤੀ ਹੈ, ਕਿ ਪਹਿਲਾਂ ਆਪਣੇ ਮਨ ਨੂੰ ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦੇ ਗੁਣ ਗਾਇਨ ਕਰਕੇ ਸੁਧਾਰਨਾ ਹੈ, ਤੇ ਫਿਰ ਦੂਸਰਿਆਂ ਨੂੰ ਗੁਰਬਾਣੀ ਅਨੁਸਾਰ ਚਲਣ ਲਈ ਸਹਾਈ ਹੋਣਾ ਹੈ। ਜੇਕਰ ਸਾਨੂੰ ਆਪਣੇ ਆਪ ਨੂੰ ਗੁਰਬਾਣੀ ਬਾਰੇ ਕੁਝ ਪਤਾ ਹੀ ਨਹੀਂ ਤੇ ਸਿਰਫ ਦੂਸਰਿਆ (ਰਾਗੀ, ਗਰੰਥੀ, ਡੇਰੇ, ਬਾਬਿਆਂ) ਤੇ ਹੀ ਨਿਰਭਰ ਕਰਦੇ ਹਾਂ, ਤਾਂ ਫਿਰ ਅਸੀਂ ਗੁਮਰਾਹ ਹੀ ਹੋਵਾਂਗੇ।

Guru Sahib have taught us to first improve ourselves by following the qualities of Akal Purkh on the guidelines taught in Guru Granth Sahib and then help others to understand that. If we ourselves cannot read and understand Guru Granth Sahib then how can we help others? We are getting exploited because we ourselves are not putting any efforts and are solely dependent on the Ragis, Granthis, Deras and Babas.

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥2॥ (381)

6. ਖੋਜੀ ਬੰਦਾਂ ਹਮੇਸ਼ਾ ਦਰਿੜਤਾ ਅਤੇ ਸਚਿਆਈ ਦੇ ਆਧਾਰ ਤੇ ਚਲਦਾ ਹੈ, ਗੁਰਮਤਿ ਦਾ ਅਸੂਲ ਵੀ ਸੱਚ ਦੀ ਖੋਜ ਹੈ

A researcher is always firm and committed for the Truth. Gurmat also teaches us to research the Mind and Naam with the help of Guru Granth Sahib

ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥1॥ ਰਹਾਉ ॥ (1128-1229)

7. ਜਦੋਂ ਹਰੇਕ ਸਿੱਖ ਖੋਜੀ ਬਣ ਜਾਵੇਗਾ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ ਆਪ ਹਲ ਹੋ ਜਾਣਗੀਆਂ

When every Sikh becomes a researcher of Guru Granth Sahib then most of the problems will get solved automatically.

ਇਕ ਸਿਖ ਦੁਇ ਸਾਧ ਸੰਗ ਪੰਜੀ ਪਰਮੇਸ਼ੁਰ॥ (13-19-1)

Author: Dr. Sarbjit Singh

Share This Post

Quick contact info

Global Sikh Council (GSC) is the voice of the Sikhs worldwide, registered as tax exempt charitable not for profit organization registered in the state of Georgia US. GSC represents the Sikh Community across the globe to various Governmental and non-Governmental entities worldwide.