Upcoming Seminars

Upcoming Events
Topic:

Concept of Poojarivad in Sikhi
Please complete the form to participate:
The seminar

Concept of Poojarivad in Sikhi
Satguru ji exposed the priesthood and declared in Gurbani

ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ।।

For me worship (Puja) is imbibing Godly Virtues who is omnipresent.
Priest as the mediator was completely rejected by the Guru. But amongst Sikhs the priesthood is maintained in one form or another.
How to spread this awareness amongst Sikhs and how to get rid of priesthood? In this context, the Global Sikh Council is conducting a webinar on 16 and 17 November 2022.
First session will be held on November 16 at 5:30 PM PST which is November 17 at 7:00 AM Indian Time (IST) and second session on November 17 at 5:00 AM PST which is at 6;30 PM Indian Time (IST). The Executive Team of Sikh Scholars of the Global Sikh Council cordially invites you all to participate in this webinar. Please be a part of this webinar as much as possible and understand the concept of priesthood in the light of Gurmat and how to get rid of it. Please give your valuable suggestions.

Please note: If anyone faces any problem in filling the registration form, please send a WhatsApp message to one of the admin members.

Speakers will be given an opportunity on a first-come, first-served basis.
Please note that the last date for registration is November 10, 2022.
All of you are strongly requested to participate in this webinar as much as possible and share this information with your friends.
The Global Sikh Council hopes that you all will do this registration on a priority basis soon.

ਸਿੱਖੀ ਵਿੱਚ ਪੁਜਾਰੀਵਾਦ ਦਾ ਸੰਕਲਪ

ਸਤਿਗੁਰੂ ਜੀ ਨੇ ਬੁਲੰਦ ਆਵਾਜ਼ ਵਿੱਚ ਪੁਜਾਰੀਵਾਦ ਦਾ ਪਰਦਾਫਾਸ਼ ਕੀਤਾ ਅਤੇ ਬੁਲੰਦ ਆਵਾਜ਼ ਵਿੱਚ ਇਹ ਹੋਕਾ ਦਿੱਤਾ

ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ।।
ਸਭ ਜਗ੍ਹਾ ਤੇ  ਅਕਾਲ ਪੁਰਖ ਦਾ ਅਸਚਰਜ ਪਸਾਰਾ ਹੈ, ਉਹ ਆਪ ਹਰ ਜਗ੍ਹਾ ਤੇ ਸਮਾਇਆ ਹੈ, ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੀ ਉਸ ਦੀ ਪੂਜਾ ਹੈ।
ਪੁਜਾਰੀ ਦੇ ਰੂਪ ਵਿੱਚ ਬੈਠੇ ਵਿਚੋਲੇ ਨੂੰ ਪੂਰੀ ਤਰ੍ਹਾਂ ਨਕਾਰਿਆ।ਪਰ ਸਾਡੇ ਸਿੱਖ ਸਮਾਜ ਵਿੱਚ ਵੀ ਅੱਜ ਤੱਕ ਪੁਜਾਰੀਵਾਦ ਕਿਸੇ ਨਾ ਕਿਸੇ ਰੂਪ ਵਿੱਚ ਕਾਇਮ ਹੈ।
 ਸਿੱਖ ਸਮਾਜ ਤੱਕ ਇਹ ਜਾਗਰੂਕਤਾ ਕਿਵੇਂ ਪੁਹੰਚਾਈ ਜਾਏ ਅਤੇ ਪੁਜਾਰੀਵਾਦ ਤੋਂ ਛੁਟਕਾਰਾ ਕਿਵੇਂ ਪਾਇਆ ਜਾਏ ।  ਇਸ ਸੰਦਰਭ ਵਿੱਚ ਗਲੋਬਲ ਸਿੱਖ ਕੌਂਸਲ ਵਲੋਂ ੧੬(16)ਅਤੇ ੧੭ (17) ਨਵੰਬਰ 2022 ਨੂੰ ਵੈਬੀਨਾਰ ਕਰਵਾਇਆ ਜਾ ਰਿਹਾ ਹੈ।
ਪਹਿਲਾ ਸੈਸ਼ਨ 16 ਨਵੰਬਰ ਸ਼ਾਮ 5:30 ਵਜੇ ਪੀ ਐਸ ਟੀ (PST) ਜੋ  ਕਿ 17 ਨਵੰਬਰ ਸਵੇਰ 7:00 ਵਜੇ ਇੰਡੀਅਨ ਟਾਈਮ(IST)  ਹੈ ਅਤੇ ਦੂਜਾ ਸੈਸ਼ਨ 17 ਨਵੰਬਰ ਸਵੇਰ 5:00 ਵਜੇ ਪੀ ਐਸ ਟੀ(PST) ਜੋ ਕਿ ਸ਼ਾਮ 6:30 ਵਜੇ ਇੰਡੀਅਨ ਟਾਈਮ(IST)  ਹੈ , ਸ਼ੁਰੂ ਹੋਵੇਗਾ । ਗਲੋਬਲ ਸਿਖ ਕੌਂਸਲ ਦੇ ਸਿੱਖ ਸਕਾਲਰਜ ਦੀ ਐਗਜੈਕਟਿਵ ਟੀਮ ਆਪ ਸਭ ਨੂੰ ਇਸ ਵੈਬੀਨਾਰ ਵਿੱਚ ਹਿੱਸਾ ਲੈਣ ਲਈ ਹਾਰਦਿਕ ਸੱਦਾ ਦਿੰਦੀ ਹੈ।ਆਪ ਸਭ ਵੱਧ ਤੋਂ ਵੱਧ ਇਸ ਵੈਬੀਨਾਰ ਦਾ ਹਿੱਸਾ ਬਣੋ ਅਤੇ ਗੁਰਮਤਿ ਦੇ ਚਾਨਣ ਵਿੱਚ ਪੁਜਾਰੀਵਾਦ ਦਾ ਸੰਕਲਪ ਸਮਝੀਏ ਅਤੇ ਇਸ ਤੋਂ ਛੁਟਕਾਰਾ ਕਿਵੇਂ ਪਾਈਏ ,ਇਸ ਤੇ ਆਪਣੇ ਕੀਮਤੀ ਸੁਝਾਅ ਦਿਉ ਜੀ।

ਜੇਕਰ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਫਾਰਮ ਭਰਨ ਦੀ ਸਮੱਸਿਆ ਆਉਂਦੀ ਹੈ, ਤਾਂ ਕਿਰਪਾ ਕਰਕੇ ਐਡਮਿਨ ਮੈਂਬਰਾਂ ਵਿੱਚੋਂ ਕਿਸੇ ਨੂੰ ਇੱਕ WhatsApp ਤੇ ਸੁਨੇਹਾ ਲਿਖੋ।

 ਸਪੀਕਰਾਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਮੌਕਾ ਦਿੱਤਾ ਜਾਵੇਗਾ।
ਧਿਅਨ ਰਹੇ ਕਿ ਰਜਿਸਟਰ ਕਰਨ ਲਈ ਆਖਰੀ ਤਾਰੀਖ 10 ਨਵੰਬਰ,2022  ਰੱਖੀ ਗਈ ਹੈ ਜੀ ।
ਆਪ ਸਭ ਜੀ ਨੂੰ ਪੁਰਜੋਰ ਅਪੀਲ ਹੈ ਕਿ ਇਸ ਵੈਬੀਨਾਰ ਵਿੱਚ ਵੱਧ ਤੋਂ ਵੱਧ ਹਿੱਸਾ ਲਉ ਜੀ ਅਤੇ ਇਹ  ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ  ਸਾਂਝੀ ਕਰੋ ਜੀ।
ਗਲੋਬਲ ਸਿੱਖ ਕੌਂਸਲ ਉਮੀਦ ਕਰਦੀ ਹੈ ਕਿ ਆਪ ਸਭ ਜਲਦੀ ਹੀ ਪਹਿਲ ਦੇ ਆਧਾਰ ਤੇ ਇਹ ਰਜਿਸਟ੍ਰੇਸ਼ਨ ਜਰੂਰ ਕਰੋਗੇ ਜੀ।

ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ