GSC Press Release – Seminar on the exodus of Sikhs out of Sikhi in Punjab

The Global Sikh Council (GSC) is concerned about the confusing reports emerging in the media

ਜੀ ਐਸ ਸੀ ਵਲੋਂ ਕਰਵਾਇਆ ਗਿਆ ਸਫਲ ਸੈਮੀਨਾਰ
ਪਿਛਲੇ ਦਿਨੀਂ 11 ਅਗਸਤ 2022 ਨੂੰ ਗਲੋਬਲ ਸਿੱਖ ਕੌਂਸਲ (ਜੀਐਸਸੀ) ਵਲੋਂ ਸਿੱਖ ਵਿਦਵਾਨਾਂ ਅਤੇ ਮਾਨਵਵਾਦੀ ਸੋਚ ਰੱਖਣ ਵਾਲਿਆਂ ਨੂੰ ਲੈਕੇ ਇੱਕ ਸਫਲਤਾਪੂਰਵਕ ਆਨਲਾਈਨ ਸੈਮੀਨਾਰ ਕਰਵਾਇਆ ਗਿਆ।ਭਾਵੇਂ ਕਿ ਇਸ ਸੈਮੀਨਾਰ ਦਾ ਵਿਸ਼ਾ ਪੰਜਾਬ ਵਿੱਚ ਝੁੱਲ ਰਹੀ ਧਰਮ ਪਰਿਵਰਤਨ ਦੀ ਹਨੇਰੀ ਸੀ ਪਰ ਇਸ ਵਿੱਚ ਬਹੁਤ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਤੇ ਵੀ ਵੀਚਾਰ ਚਰਚਾ ਕੀਤੀ ਗਈ।
ਇਹ ਸੈਮੀਨਾਰ ਦੋ ਸ਼ੈਸਨਜ ਵਿੱਚ ਕਰਵਾਇਆ ਗਿਆ।ਜਿਸ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਵਿਦਵਾਨਾਂ ਨੇ ਹਿੱਸਾ ਲਿਆ।ਪਹਿਲੇ ਸੈਸ਼ਨ ਨੂੰ ਸ੍ਰ.ਗੁਲਬਰਗ ਸਿੰਘ ਬੱਸੀ ਫਾਊਂਡਿੰਗ ਪ੍ਰਧਾਨ ਜੀਐਸਸੀ ਅਤੇ ਮਨਦੀਪ ਕੌਰ ਵਾਈਸ ਪ੍ਰੈਜੀਡੈਂਟ ਜੀਐਸਸੀ, ਦੂਸਰੇ ਸ਼ੈਸਨ ਨੂੰ ਡਾਕਟਰ ਜਗਜੀਤ ਸਿੰਘ ਜੀ, ਡਾਕਟਰ ਕਾਲਾ ਸਿੰਘ ਜੀ ਐਕਟਿੰਗ ਸੈਕਟਰੀ ਜੀਐਸਸੀ ਅਤੇ ਮਨਦੀਪ ਕੌਰ ਵਾਈਸ ਪ੍ਰੈਜੀਡੈਂਟ ਜੀਐਸਸੀ ਨੇ ਸੰਚਾਲਿਤ ਕੀਤਾ।ਸੈਮੀਨਾਰ ਦੀ ਸ਼ੁਰੂਆਤ ਸ੍ਰ.ਜਗਬੀਰ ਸਿੰਘ ਜੀ ਨੇ ਬੇਨਤੀ ਦਾ ਸ਼ਬਦ ਗਾਇਨ ਕਰਕੇ ਕੀਤੀ।ਮੁੱਖ ਮਹਿਮਾਨ ਵਜੋਂ ਸ੍ਰ.ਸੰਦੀਪ ਸਿੰਘ ਸ਼ੁਕਰਚੱਕੀਆ ਜੀ ਨੇ ਅਹਿਮ ਭੂਮਿਕਾ ਨਿਭਾਈ।
ਇਸ ਵਿੱਚ ਵਿਦਵਾਨਾਂ ਨੇ ਬਹੁਤ ਹੀ ਕੀਮਤੀ ਸੁਝਾਅ ਰੱਖੇ। ਜੀਐਸਸੀ ਦੇ ਵਿਦਵਾਨਾਂ ਦੀ ਐਗਜੈਕਟਿਵ ਕਮੇਟੀ ਨੇ ਪੂਰੇ ਦੋ ਹਫਤੇ ਦਾ ਲੰਮਾ ਸਮਾਂ ਲਗਾਕੇ ਇਨ੍ਹਾਂ ਸੁਝਾਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਵੀਚਾਰਿਆ।ਇਹ ਫੈਸਲਾ ਲਿਆ ਗਿਆ ਹੈ ਕਿ ਹਰ ਲੋੜਵੰਦ ਦੀ ਪਹਿਲ ਦੇ ਆਧਾਰ ਤੇ ਮੱਦਦ ਕੀਤੀ ਜਾਵੇਗੀ ਜਿਵੇਂ ਪੜ੍ਹਾਈ ਵਿੱਚ ਮੱਦਦ, ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦੀ ਹਾਲਤ ਵਿੱਚ ਮੱਦਦ, ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣਾ ਅਤੇ ਹੁਨਰਾਂ ਦੀ ਸਿਖਲਾਈ ਦੇਣਾ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ।
ਇਨ੍ਹਾਂ ਸਾਰੇ ਕਾਰਜਾਂ ਵਾਸਤੇ ਵੱਖ ਵੱਖ ਪਿੰਡਾਂ ਵਿੱਚ ਕਿਸੇ ਵੀ ਸਾਂਝੀ ਜਗ੍ਹਾ ਤੇ ਵੱਧ ਤੋਂ ਵੱਧ ਸੈਂਟਰ ਖੋਲੇ ਜਾਣਗੇ।ਇਨ੍ਹਾਂ ਸਾਰੇ ਹੀ ਕਾਰਜਾਂ ਨੂੰ ਸਫਲਤਾਪੂਰਵਕ ਚਲਾਉਣ ਲਈ ਅਤੇ ਲੋੜਵੰਦਾਂ ਦੀ ਮੱਦਦ ਕਰਨ ਲਈ ਜੀਐਸਸੀ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਭੈਣ ਭਰਾਵਾਂ ਨੂੰ ਅੱਗੇ ਆਕੇ ਮੱਦਦ ਕਰਨ ਦੀ ਅਪੀਲ ਕਰਦੀ ਹੈ , ਤਾਂ ਕਿ ਇਹ ਕਾਰਜ ਸਫਲਤਾ ਨਾਲ ਨੇਪਰੇ ਚੜ ਸਕੇ ਅਤੇ ਲੋੜਵੰਦਾਂ ਦੀ ਮੱਦਦ ਹੋ ਸਕੇ।
A successful seminar conducted by GSC
On 11 August 2022, Global Sikh Council (GSC) organized a successful online seminar of Sikh scholars and humanists. Even though the topic of this seminar was the exodus of Sikhs out of Sikhi in Punjab, many moral values were also discussed.
This seminar was conducted in two sessions covering two different time zones, in which many scholars from around the globe participated. The first session was conducted by Mr. Gulbarg Singh Basi Founding President GSC and Mandeep Kaur Vice President GSC. The second session was conducted by Dr. Jagjit Singh Ji, Dr. Kala Singh Ji Acting Secretary GSC and Mandeep Kaur Vice President GSC moderated. The seminar was started by Mr. Jagbir Singh ji by singing the Shabd of Ardas. Mr. Sandeep Singh Shukarchakiya ji played an important role as the chief guest.
In both seminars scholars gave very valuable suggestions. The Executive Committee of the scholars of GSC spent a long period of two weeks and discussed these suggestions very seriously. It has been decided that every needy will be helped on priority basis viz. assistance in education, medical, and skills training and teaching moral values.
For all these activities, more and more centers will be opened in different villages. In order to run all these activities successfully and to help the needy, GSC appeals to all the brothers and sisters around the globe to come forward and help, so that this work can be carried out successfully and the needy be helped.

Share This Post

Quick contact info

Global Sikh Council (GSC) is the voice of the Sikhs worldwide, registered as tax exempt charitable not for profit organization registered in the state of Georgia US. GSC represents the Sikh Community across the globe to various Governmental and non-Governmental entities worldwide.