ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਤੇ ਵੀਚਾਰ ਚਰਚਾ ਲਈ ਸੰਸਾਰ ਭਰ ਦੇ ਕੈਲੰਡਰ ਮਾਹਿਰਾਂ ਨੂੰ ਸੱਦਾ।
ਗਲੋਬਲ ਸਿੱਖ ਕੌਂਸਲ ਵਲੋਂ ਸਿੱਖ ਸੰਗਤਾਂ ਦੀ ਮੰਗ ਤੇ ਜੂਨ ਮਹੀਨੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ ਤੇ ਆਨਲਾਈਨ ਸਫਲ ਸੈਮੀਨਾਰ ਕਰਵਾਇਆ ਗਿਆ ਸੀ।ਉਸ ਸੈਮੀਨਾਰ ਵਿੱਚ ਵੀ ਅਤੇ ਜੀਐਸਸੀ ਨੂੰ ਲਗਾਤਾਰ ਸਿੱਖ ਸੰਗਤਾਂ ਦੀਆਂ ਈਮੇਲ ਆ ਰਹੀਆਂ ਹਨ ਕਿ ਜੀਐਸਸੀ ਇਸ ਮਸਲੇ ਤੇ ਅੱਗੇ ਲੱਗੇ ਅਤੇ ਇਸ ਦਾ ਪੱਕੇ ਤੌਰ ਤੇ ਹੱਲ ਕਰਵਾਏ।
ਸਿੱਖ ਸੰਗਤਾਂ ਦੀ ਪੁਰਜੋਰ ਮੰਗ ਨੂੰ ਗੰਭੀਰਤਾ ਨਾਲ ਲੈਦਿਆਂ ਹੋਇਆਂ ਜੀਐਸਸੀ ਸੰਸਾਰ ਭਰ ਦੇ ਕੈਲੰਡਰ ਮਾਹਿਰਾਂ ਨੂੰ ਆਨਲਾਈਨ ਵੀਚਾਰ ਚਰਚਾ ਲਈ ਖੁੱਲ੍ਹਾ ਸੱਦਾ ਦਿੰਦੀ ਹੈ।ਇਸ ਚਰਚਾ ਸਾਰੀ ਸਿੱਖ ਸੰਗਤ ਦੇ ਸਾਹਮਣੇ ਖੁੱਲ੍ਹੇ ਰੂਪ ਵਿੱਚ ਹੋਵੇਗੀ।
ਜੀਐਸਸੀ ਸਾਰੇ ਕੈਲੰਡਰ ਮਾਹਿਰਾਂ ਨੂੰ ਬੇਨਤੀ ਕਰਦੀ ਹੈ ਕਿ ਆਉ, ਇਹ ਕੌਮ ਦਾ ਸਾਂਝਾ ਮਸਲਾ ਹੈ, ਇਸ ਮਸਲੇ ਦਾ ਆਪਾਂ ਸਾਰੇ ਮਿਲਕੇ ਕੋਈ ਪੱਕਾ ਹੱਲ ਕੱਢੀਏ।
ਜੀਐਸਸੀ ਸਾਰੇ ਕੈਲੰਡਰ ਮਾਹਿਰਾਂ ਨੂੰ ਬੇਨਤੀ ਕਰਦੀ ਹੈ ਕਿ ਸਾਨੂੰ ਹੇਠਾਂ ਦਿੱਤੀ ਈਮੇਲ ਤੇ ਮੇਲ ਕਰੋ ਅਤੇ ਇਸ ਸਾਂਝੀ ਵੀਚਾਰ ਚਰਚਾ ਲਈ ਸਾਰੇ ਇੱਕ ਜੁੱਟ ਹੋ ਕੇ ਆਪਣੀ ਪ੍ਰਵਾਨਗੀ ਦਿਉ।