ਸਿੱਖ ਹਿਊਮਨ ਡਿਵੈਲਪਮੈਂਟ ਫਾਊਡੇਸ਼ਨ ਅਮਰੀਕਾ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀ ਦਿੱਲੀ

ਜੇ ਤੁਸੀਂ ਬਾਰਵੀਂ ਤੋਂ ਬਾਅਦ ਪ੍ਰੋਫੈਸ਼ਨਲ ਕੋਰਸ (ਰੈਗੂਲਰ) ਕਰ ਰਹੇ ਹੋ, ਲੋੜਵੰਦ ਪਰਿਵਾਰ ਤੋਂ ਹੋ, ਤੁਹਾਡੇ ਪਰਿਵਾਰ ਦੀ ਆਮਦਨ ਤਿੰਨ ਲੱਖ ਤੋਂ ਘੱਟ ਹੈ ਤਾਂ ਤੁਸੀਂ ਇਹ ਸਕਾਲਰਸ਼ਿਪ ਫਾਰਮ ਭਰ ਸਕਦੇ ਹੋ ਸਿੱਖ ਹਿਊਮਨ ਡਿਵੈਲਪਮੈਂਟ ਫਾਊਡੇਸ਼ਨ ਅਮਰੀਕਾ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀ ਦਿੱਲੀ ਵਲੋਂ ਹਰ ਸਾਲ ਦੀ ਤਰਾਂ ਦਿੱਤੀ ਜਾਣ ਵਾਲੀ ਸਕਲਾਰਸ਼ਿਪ (SHDF-2023) ਲਈ ਅਰਜੀਆ ਦੀ ਮੰਗ ਕੀਤੀ ਗਈ ਹੈ। ਪਰਿਵਾਰ ਦੀ ਕੁੱਲ ਆਮਦਨ – ਵੱਧ ਤੋ ਵੱਧ 3 ਲੱਖ ਆਖਰਲੀ ਤਰੀਕ – 31 ਜੁਲਾਈ 2023 ਸਕਾਲਰਸ਼ਿੱਪ – ਵੱਧ ਤੋਂ ਵੱਧ 40,000/- ਪ੍ਰਤੀ ਸਾਲ ਸਭ ਤੋਂ ਪਹਿਲਾ ਲਿਖਤੀ ਪੇਪਰ ਹੋਏਗਾ ( General knowledge and Punjabi) , ਜਿਹੜੇ ਬੱਚੇ ਪੇਪਰ ਪਾਸ ਕਰਨਗੇ ਉਸਤੋਂ ਬਾਅਦ ਉਹਨਾਂ ਦੀ ਇੰਟਰਵਿਊ ਹੋਏਗੀ। ਲਿਖਤੀ ਪੇਪਰ ਲਈ ਸੈਂਟਰ ਲੁਧਿਆਣਾ,ਚੰਡੀਗੜ,ਅੰਮ੍ਰਿਤਸਰ, ਫਰੀਦਕੋਟ, ਮੋਗਾ,ਬਠਿੰਡਾ ਹੁੰਦੇ ਹਨ।ਪੁੱਛ ਪੜਤਾਲ ਤੋਂ ਬਾਅਦ ਜੇ ਤੁਸੀਂ ਲੋੜਵੰਦ ਹੋ ਤਾਂ ਤੁਸੀਂ ਵੱਧ ਤੋਂ ਵੱਧ ਰੁਪਏ 40,000/ ਪ੍ਰਤੀ ਬੱਚਾ, ਇੱਕ ਸਾਲ ਦੀ ਸਕਾਲਰਸ਼ਿਪ ਲੈ ਸਕਦਾ ਹੈ। ਬੱਚਾ ਕੋਈ ਵੀ ਪੇਪਰ ‘ਚੋਂ ਫੇਲ ਨਾ ਹੋਵੇ ਅਤੇ ਡਾਕੂਮੈਂਟ ਸਮੇਂ-ਸਮੇਂ ਮੰਗਣ ‘ਤੇ ਭੇਜਣੇ ਜ਼ਰੂਰੀ ਹਨ। ਇਹ ਸਕਾਲਰਸ਼ਿਪ ਹਰ ਸਾਲ renewal ਫਾਰਮ ਭਰ ਕੇ ਪੂਰੀ ਡਿਗਰੀ ਲਈ ਪ੍ਰਾਪਤ ਕੀਤੀ ਜਾ ਸਕਦੀ ਹੈ। ਵਿਦਿਆਰਥੀ ਦਾ ਈ-ਮੇਲ ਐਡਰੈਸ ਜ਼ਰੂਰ ਹੋਵੇ ਅਤੇ ਇਹ ਸਮੇਂ ਸਮੇਂ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸੰਸਥਾ ਵੱਲੋਂ ਵਿਦਿਆਰਥੀ ਨੂੰ ਰੋਲ ਨੰਬਰ, ਇੰਟਰਵਿਊ, ਦਸਤਾਵੇਜ਼ਾਂ ਦੀ ਮੰਗ ਆਦਿ ਸੰਬੰਧੀ ਜਾਣਕਾਰੀ ਈਮੇਲ ਰਾਹੀਂ ਹੀ ਦਿੱਤੀ ਜਾਂਦੀ ਹੈ। ਨੋਟ – ਜਿਹੜੇ ਬੱਚਿਆਂ ਨੇ ਹੁਣ ਬਾਰਵੀਂ ਕੀਤੀ ਹੈ,ਪਰ ਹਜੇ ਦਾਖਲਾ ਅੱਗੇ ਨਹੀਂ ਲਿਆ, ਉਹ ਵੀ ਭਰ ਸਕਦੇ ਨੇ, ਪਰ ਕਾਲਜ ਵਿੱਚ ਦਾਖਲੇ ਤੋਂ ਬਾਅਦ ਡਾਕੂਮੈਂਟ ਵੈਰੀਫਾਈ ਕਰਵਾ ਕੇ ਪੋਸਟ ਕਰਨੇ ਪੈਣਗੇ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਲਿਖੇ ਮੋਬਾਈਲ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ ਜਾਂ ਵੈਬਸਾਈਟ www.nishkam.org ਦੇਖ ਸਕਦੇ ਹੋ।

98149 00645, 84372 213

Zip Code
110001
Category

Share This Post