ਸਿੱਖਾਂ ਨੂੰ ਗੁਰਬਾਣੀ ਅਨੁਸਾਰ ਕਿਸ ਤਰ੍ਹਾਂ ਦਾ ਕੈਲੰਡਰ ਵਰਤਣਾ ਚਾਹੀਦਾ ਹੈ? ਉਸ ਸਬੰਧੀ ਕੁਝ ਸਵਾਲ ਜੁਆਬ

ਕੈਲੰਡਰ ਕੀ ਹੈ?
ਕੈਲੰਡਰ ਉਹ ਨਿਯਮ ਜਾਂ ਤਰੀਕਾ ਹੈ, ਜਿਸ ਨਾਲ ਕੁਦਰਤ ਦੇ ਬਣਾਏ ਗਏ, ਸੂਰਜ, ਚੰਦਰਮਾ, ਜਾਂ ਕਿਸੇ ਤਾਰੇ ਅਨੁਸਾਰ, ਧਰਤੀ ਦੇ ਚੱਕਰ ਲਾਉਂਣ ਨਾਲ, ਦਿਨ ਨੀਯਤ ਕੀਤੇ ਜਾਂਦੇ ਹਨ। ਸਮੇਂ ਨੂੰ ਦਿਨ, ਹਫਤੇ, ਮਹੀਨੇ ਤੇ ਸਾਲ ਵਿਚ ਵੰਡਿਆ ਜਾਂਦਾ ਹੈ। 

ਕੈਲੰਡਰ ਦੀ ਕਿਉਂ ਲੋੜ ਹੈ?
ਕੈਲੰਡਰ ਨਾਲ ਲੋਕ ਆਪਣੇ ਰੋਜਾਨਾਂ ਜੀਵਨ, ਇਤਿਹਾਸਿਕ ਦਿਨ, ਛੁਟੀਆਂ, ਮੁਲਾਕਾਤਾਂ, ਜਾਂ ਹੋਰ ਜਰੂਰੀ ਦਿਨਾਂ, ਸਬੰਧੀ ਜਾਣਕਾਰੀ ਤੇ ਉਸ ਦਾ ਹਿਸਾਬ ਕਿਤਾਬ ਲਗਾ ਸਕਦੇ ਹਨ। 

ਆਮ ਤੌਰ ਤੇ ਕਿਨ੍ਹੇ ਤਰ੍ਹਾਂ ਦੇ ਕੈਲੰਡਰ ਹਨ?
ਦੁਨੀਆਂ ਵਿਚ ਬਹੁਤ ਤਰ੍ਹਾਂ ਦੇ ਕੈਲੰਡਰ ਪ੍ਰਚਲਤ ਹਨ। ਕੁਝ ਕੈਲੰਡਰ ਧਰਤੀ ਦੇ ਸੂਰਜ ਦੁਆਲੇ ਘੁੰਮਣ ਦੇ ਆਧਾਰ ਤੇ ਬਣਾਏ ਗਏ ਹਨ, ਜਿਸ ਤਰ੍ਹਾਂ ਕਿ ਗਰੀਗੋਰੀਅਨ, ਮੂਲ ਨਾਨਕ ਸ਼ਾਹੀ ਜਿਸ ਵਿਚ ਸਾਲ ਦੇ ੩੬੫/੩੬੬ ਦਿਨ ਹੁੰਦੇ ਹਨ {੧ ਸਾਲ = ੩੬੫.੨੪੨੫ ਦਿਨ}
ਇਸਲਾਮਿਕ ਅਤੇ ਬਿਕਰਮੀ ਕੈਲੰਡਰ, ਚੰਦਰਮਾ ਦੇ ਧਰਤੀ ਦੁਆਲੇ ਘੁੰਮਣ ਦੇ ਆਧਾਰ ਤੇ ਬਣਾਏ ਗਏ ਹਨ, ਜਿਸ ਵਿਚ ਸਾਲ ਦੇ ਲਗਭਗ ੩੫੪ ਦਿਨ ਹੁੰਦੇ ਹਨ. ਚੰਦਰਮਾ ਦੇ ਆਧਾਰ ਤੇ ਬਣਾਇਆ ਸਾਲ, ਸੂਰਜੀ ਸਾਲ ਨਾਲੋਂ ਲੱਗਭਗ ੧੧ ਦਿਨ ਛੋਟਾ ਹੁੰਦਾ ਹੈ

ਗੁਰਬਾਣੀ ਅਨੁਸਾਰ ਮੌਸਮੀ ਸਾਲ ਕਿਉਂ ਠੀਕ ਸਮਝਿਆ ਜਾਂਦਾ ਹੈ?
ਪੂਰੀ ਦੁਨੀਆਂ ਵਿਚ ਜੋ ਵੀ ਕਾਰ ਵਿਹਾਰ ਹੁੰਦੇ ਹਨ, ਉਹ ਸਭ ਮੌਸਮ ਅਤੇ ਰੁਤਾਂ ਦੇ ਆਧਾਰ ਤੇ ਹੁੰਦੇ ਹਨ। ਇਸ ਲਈ ਪੂਰੀ ਦੁਨੀਆਂ ਵਿਚ ਮੌਸਮੀ ਸਾਲ ਨੂੰ ਹੀ ਉਚਿਤ ਸਮਝਿਆ ਜਾਂਦਾ ਹੈ। ਇਕ ਮੌਸਮੀ ਸਾਲ ਵਿਚ ੩੬੫.੨੪੨੧੯੯ ਦਿਨ ਹੁੰਦੇ ਹਨ
ਗੁਰਬਾਣੀ ਵਿਚ ਤਾਂ ਹਰ ਸਾਲ ਹੋਣ ਵਾਲੇ ਵੱਡੇ ਦਿਨ ਦਾ ਵੀ ਜਿਕਰ ਹੈ।

ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ {੧੧੦੮}
ਗੁਰੂ ਨਾਨਕ ਸਾਹਿਬ ਨੇ ਇਸ ਵੱਡੇ ਦਿਨ ਦਾ ਜਿਕਰ ਹਾੜ ਦੇ ਮਹੀਨੇ ਵਿਚ ਕੀਤਾ ਹੈ, ਜਦੋਂ ਕੜਕਦੀ ਗਰਮੀ ਹੁੰਦੀ ਹੈ, ਤੇ ਸੂਰਜ ਦਾ ਰਥ ਫਿਰਦਾ ਹੈ। ਧਰਤੀ ਦੇ ਉਤਰੀ ਭਾਗ ਵਿਚ, ਹਰ ਸਾਲ ਜੂਨ ੨੦/੨੧ ਦੇ ਕਰੀਬ ਸਭ ਤੋ ਵੱਡਾ ਦਿਨ ਹੁੰਦਾ ਹੈ, ਉਸ ਦਿਨ ਸੂਰਜ ਦਾ ਰਥੁ ਫਿਰਦਾ ਹੈ {“ਰਥੁ ਫਿਰੈ”} ਤੇ ਉਸ ਤੋਂ ਬਾਅਦ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ।
ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥ {੧੧੦੮}
ਗੁਰਬਾਣੀ ਦਾ ਇਹ ਸਬਦ ਇਹੀ ਸਿਖਿਆਂ ਦੇਂਦਾ ਹੈ, ਕਿ ਸੂਰਜ ਤੇ ਧਰਤੀ ਤਾਂ ਕੁਦਰਤ ਦੇ ਨਿਯਮਾਂ ਅਨੁਸਾਰ ਆਪਣੇ ਘੁੰਮਣ ਦਾ ਕਾਰਜ ਕਰਦੇ ਰਹਿੰਦੇ ਹਨ। ਇਸ ਲਈ ਸਾਨੂੰ ਵੀ ਕੁਦਰਤ ਤੇ ਨਿਯਮਾਂ ਅਨੁਸਾਰ ਹੀ ਚਲਣਾ ਚਾਹੀਦਾ ਹੈ
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਸਾਨੂੰ ਗੁਰਬਾਣੀ ਤੋਂ ਇਹੀ ਸੇਧ ਮਿਲਦੀ ਹੈ, ਕਿ ਕੈਲੰਡਰ ਮੌਸਮੀ ਸਾਲ ਅਨੁਸਾਰ ਹੀ ਹੋਣਾ ਚਾਹੀਦਾ ਹੈ, ਕਿਉਂਕਿ ਮਨੁੱਖ ਆਪਣੇ ਸਾਰੇ ਕਾਰਜ ਮੌਸਮ ਅਨੁਸਾਰ ਕਰਦਾ ਹੈ। ਉਸ ਦੇ ਸਰੀਰਕ ਤੇ ਮਾਨਸਿਕ ਬਦਲਾਵ ਵੀ ਮੌਸਮ ਅਨੁਸਾਰ ਹੁੰਦੇ ਹਨ। ਬਾਰਹ ਮਾਹਾ ਦੀ ਬਾਣੀ ਵਿਚ ਸਾਰੀ ਸਿਖਿਆ ਮਹੀਨਿਆਂ ਦੇ ਮੌਸਮ ਦੇ ਆਧਾਰ ਤੇ ਹੀ ਹੈ

ਚੰਦਰਮਾ ਦੇ ਆਧਾਰ ਤੇ ਬਣਾਏ ਗਏ ਕੈਲੰਡਰ ਵਿਚ ਕੀ ਮੁਸ਼ਕਲਾਂ ਆਂਉਂਦੀਆਂ ਹਨ?
ਇਸਲਾਮਿਕ ਕੈਲੰਡਰ, ਪੂਰਨ ਤੌਰ ਤੇ ਚੰਦਰਮਾ ਦੇ ਧਰਤੀ ਦੁਆਲੇ ਘੁੰਮਣ ਦੇ ਆਧਾਰ ਤੇ ਬਣਾਇਆ ਗਿਆ ਹੈ, ਇਸ ਲਈ ਉਸ ਦੇ ਦਿਨਾਂ ਦੀ ਦੂਰੀ, ਸੂਰਜੀ ਕੈਲੰਡਰ ਨਾਲੋਂ ਲਗਾਤਾਰ ਵਧਦੀ ਰਹਿੰਦੀ ਹੈ।
ਬਿਕਰਮੀ ਕੈਲੰਡਰ ਨੂੰ ਸੂਰਜੀ ਕੈਲੰਡਰ ਨਾਲ ਮੇਲਣ ਲਈ, ੩/੪ ਸਾਲ ਬਾਅਦ ਇਕ ਹੋਰ ਮਹੀਨਾ ਵਧਾ ਦਿਤਾ ਜਾਂਦਾ ਹੈ, ਜਿਸ ਨੂੰ ਮਲ ਮਾਸ ਕਹਿੰਦੇ ਹਨ।
ਇਸ ਮਲ ਮਾਸ ਨੂੰ ਬਹੁਤ ਮਾੜਾ ਗਿਣਿਆ ਜਾਂਦਾ ਹੈ, ਇਸ ਲਈ ਇਨ੍ਹਾਂ ਦਿਨਾਂ ਵਿਚ ਕੋਈ ਵੀ ਗੁਰਪੁਰਬ ਨਹੀਂ ਮਨਾਇਆ ਜਾਂਦਾ ਹੈ, ਜਿਹੜਾ ਕਿ ਗੁਰਮਤਿ ਦੇ ਸਿਧਾਂਤਾਂ ਦੇ ਬਿਲਕੁਲ ਅਨੁਕੂਲ ਨਹੀਂ ਹੈ। ਗੁਰਮਤਿ ਅਨੁਸਾਰ ਕੋਈ ਵੀ ਦਿਨ ਜਾਂ ਮਹੀਨਾ ਮਾੜਾ ਨਹੀਂ ਹੁੰਦਾ ਹੈ
ਸਲੋਕ ਮਃ ੫ ॥ ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ {੩੧੮}
ਬਿਕਰਮੀ ਕੈਲੰਡਰ ਅਨੁਸਾਰ ਨੀਯਤ ਕੀਤੇ ਗਏ ਗੁਰਪੁਰਬਾਂ ਦੇ ਦਿਨਾਂ ਦੀ ਦੂਰੀ, ਸੂਰਜੀ ਕੈਲੰਡਰ ਨਾਲੋਂ ਅੱਗੇ ਪਿਛੇ ਹੁੰਦੀ ਰਹਿੰਦੀ ਹੈ, ਕਈ ਵਾਰੀ ਬਿਕਰਮੀ ਕੈਲੰਡਰ ਸੂਰਜੀ ਕੈਲੰਡਰ ਨਾਲੋਂ ੧੦/੧੧ ਦਿਨ ਪਿਛੇ ਹੁੰਦਾ ਹੈ, ਤੇ ਕਈ ਵਾਰੀ ੧੮/੧੯ ਦਿਨ ਅੱਗੇ ਹੁੰਦਾ ਹੈ। ਇਹ ਸਭ ਕੁਝ ਇਸ ਲਈ ਹੁੰਦਾ ਹੈ, ਕਿਉਂਕਿ ਚੰਦਮਾਂ ਦੇ ਸਾਲ ਦੇ ਲਗਭਗ ੩੫੪ ਦਿਨ ਹੁੰਦੇ ਹਨ।
ਅਜੇਹਾ ਗੱਠਬੰਧਨ ਕਰਨ ਦੇ ਬਾਵਜੂਦ ਵੀ ਲਗਭਗ ਹਰ ੭੦/੭੧ ਸਾਲ ਬਾਅਦ, ਬਿਕਰਮੀ ਕੈਲੰਡਰ ਦੀ ਸੂਰਜੀ ਕੈਲੰਡਰ ਨਾਲੋਂ, ਇਕ ਦਿਨ ਦੀ ਦੂਰੀ ਹੋਰ ਵਧਦੀ ਜਾਂਦੀ ਹੈ

ਪੁਰਾਤਨ ਸਮਿਆਂ ਵਿਚ ਕਿਹੜੇ ਕੈਲੰਡਰ ਵਰਤੇ ਜਾਂਦੇ ਸਨ?
ਪੁਰਾਤਕ ਸਮੇਂ ਵਿਚ ਅੰਗਰੇਜ, ਜੂਲੀਅਨ ਕੈਲੰਡਰ ਵਰਤਦੇ ਸੀ, ਜਿਸ ਵਿਚ ਸਾਰੇ ਸਾਲ ੩੬੫ ਦਿਨਾਂ ਦੇ ਹੁੰਦੇ ਸਨ। ਪਰੰਤੂ ੪ ਨਾਲ ਵੰਡੇ ਜਾਣ ਵਾਲੇ ਲੀਪ ਸਾਲ ਵਿਚ ੩੬੬ ਦਿਨ ਹੁੰਦੇ ਸਨ। ਸਾਰੀਆਂ ਸਦੀਆਂ ਵੀ ਲੀਪ ਸਾਲ ਹੁੰਦੀਆਂ ਸਨ। ਕਈ ਸਾਲਾਂ ਬਾਅਦ, ਇਸ ਦਾ ਸੂਰਜ ਦੇ ਮੌਸਮੀ ਸਾਲ ਨਾਲ ਕੁਝ ਦਿਨਾਂ ਦਾ ਫਰਕ ਪੈਣ ਆਰੰਭ ਹੋ ਗਿਆ।
ਇਸ ਲਈ ਜੂਲੀਅਨ ਕੈਲੰਡਰ ਵਿਚ ਸੋਧ ਕਰਕੇ ਗਰੀਗੋਰੀਅਨ ਕੈਲੰਡਰ, ਲਾਗੂ ਕੀਤਾ ਗਿਆ ਸੀ, ਜਿਸ ਅਨੁਸਾਰ ਸਿਰਫ ੪੦੦ ਨਾਲ ਵੰਡੀ ਜਾਣ ਵਾਲੀ ਸਦੀ ਹੀ ਲੀਪ ਸਾਲ ਹੋਵੇਗੀ। ਰੋਮਨ ਕੈਥਲਿਕ ਲੋਕਾਂ ਨੇ ੧੫੮੨ ਵਿਚ ੧੦ ਦਿਨ ਦਾ ਵਾਧਾ ਕਰਨੇ ੪ ਅਕਤੂਬਰ ੧੫੮੨ ਤੋਂ ਅਗਲਾ ਦਿਨ ੧੫ ਅਕਤੂਬਰ ੧੫੮੨ ਕਰ ਦਿਤਾ। ਇੰਗਲੈਡ ਦੇ ਅੰਗਰੇਜ਼ਾਂ ਨੇ ੧੭੫੨ ਵਿਚ ੧੧ ਦਿਨ ਦਾ ਵਾਧਾ ਕਰਨੇ ੨ ਸਤੰਬਰ ੧੭੫੨ ਤੋਂ ਅਗਲਾ ਦਿਨ ੧੪ ਸਤੰਬਰ ੧੭੫੨ ਕਰ ਦਿਤਾ।
ਇਸਲਾਮਿਕ ਕੈਲੰਡਰ, ਪੂਰਨ ਤੌਰ ਤੇ ਚੰਦਰਮਾ ਦੇ ਧਰਤੀ ਦੁਆਲੇ ਘੁੰਮਣ ਦੇ ਆਧਾਰ ਤੇ ਚਲਦਾ ਰਹਿੰਦਾ ਹੈ, ਇਸ ਲਈ ਉਸ ਦੇ ਦਿਨਾਂ ਦੀ ਦੂਰੀ, ਸੂਰਜੀ ਕੈਲੰਡਰ ਨਾਲੋਂ ਲਗਾਤਾਰ ਵਧਦੀ ਰਹਿੰਦੀ ਹੈ।
ਬਿਕਰਮੀ ਕੈਲੰਡਰ ਅਨੁਸਾਰ ਗੁਰਪੁਰਬਾਂ ਦੇ ਦਿਨ ਹਰ ਸਾਲ ਬਦਲਦੇ ਰਹਿੰਦੇ ਹਨ। ਬਿਕਰਮੀ ਕੈਲੰਡਰ ਨੂੰ ਸੂਰਜੀ ਕੈਲੰਡਰ ਨਾਲ ਮੇਲਣ ਲਈ ੩/੪ ਸਾਲ ਬਾਅਦ ਇਕ ਮਹੀਨਾ ਵਧਾ ਦਿਤਾ ਜਾਂਦਾ ਹੈ, ਜਿਸ ਨੂੰ ਮਲ ਮਾਸ ਕਹਿੰਦੇ ਹਨ। ਬਿਕਰਮੀ ਕੈਲੰਡਰ ਦੇ ਦਿਨਾਂ ਦੀ ਦੂਰੀ, ਸੂਰਜੀ ਕੈਲੰਡਰ ਨਾਲੋਂ ਅੱਗੇ ਪਿਛੇ ਹੁੰਦੀ ਰਹਿੰਦੀ ਹੈ, ਕਈ ਵਾਰੀ ਬਿਕਰਮੀ ਕੈਲੰਡਰ ਸੂਰਜੀ ਕੈਲੰਡਰ ਨਾਲੋਂ ੧੦/੧੧ ਦਿਨ ਪਿਛੇ ਹੁੰਦਾ ਹੈ, ਤੇ ਕਈ ਵਾਰੀ ੧੮/੧੯ ਦਿਨ ਅੱਗੇ ਹੁੰਦਾ ਹੈ। ਅਜੇਹਾ ਗੱਠਬੰਧਨ ਕਰਨ ਦੇ ਬਾਵਜੂਦ ਵੀ ਲਗਭਗ ਹਰ ੭੦/੭੧ ਸਾਲ ਬਾਅਦ ਇਕ ਦਿਨ ਦੀ ਹੋਰ ਦੂਰੀ ਵਧਦੀ ਜਾਂਦੀ ਹੈ।

ਦੁਨੀਆਂ ਭਰ ਦੇ ਕੈਲੰਡਰਾਂ ਦੇ ਵਿਚ ਕਦੋਂ ਕਦੋਂ ਸੋਧਾਂ ਕੀਤੀਆਂ ਗਈਆਂ ਸਨ?
ਜਿਓ ਜਿਓ ਮਨੁੱਖ ਦੀ ਸਮਝ ਵਿਚ ਵਾਧਾ ਹੁੰਦਾ ਗਿਆ, ਉਹ ਆਪਣੇ ਕੈਲੰਡਰਾਂ ਵਿਚ ਵੀ ਸੋਧਾਂ ਕਰਦਾ ਰਿਹਾ ਹੈ। ੧੫੮੨ ਈ: ਵਿਚ ਜੂਲੀਅਨ ਕੈਲੰਡਰ ਵਿਚ ਕੀਤੀ ਗਈ ਸੋਧ ਇਤਿਹਾਸ ਦੀ ਇਕ ਬਹੁਤ ਵੱਡੀ ਘਟਨਾ ਸੀ। ੧੯੬੪ ਵਿਚ ਚੰਦਰ-ਸੂਰਜੀ-ਬਿਕਰਮੀ ਕੈਲੰਡਰ ਵਿਚ ਸੋਧ ਕੀਤੀ ਗਈ ਸੀ। ੧੯੯੯ ਵਿਚ ਬਿਕਰਮੀ ਤੇ ਗਰੀਗੋਰੀਅਨ ਕੈਲੰਡਰ ਦੀਆਂ ਬਹੁਤ ਸਾਰੀਆਂ ਖਾਮੀਆਂ ਦੂਰ ਕਰਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਸੀ।

ਕੀ ਗੁਰਬਾਣੀ ਤੋਂ ਕੈਲੰਡਰ ਬਾਰੇ ਕੋਈ ਸੇਧ ਮਿਲਦੀ ਹੈ?
ਪੁਰਾਨੇ ਸਮਿਆਂ ਵਿਚ ਭਾਰਤ ਵਿਚ ਜਿਆਦਾਤਰ ਬਿਕਰਮੀ ਕੈਲੰਡਰ ਵਰਤਿਆ ਜਾਂਦਾ ਸੀ। ਪੁਰਾਤਨ ਇਤਿਹਾਸ ਕਾਰਾਂ ਨੇ ਵੀ ਜਿਆਦਾਤਰ ਬਿਕਰਮੀ ਕੈਲੰਡਰ ਹੀ ਵਰਤਿਆ ਹੈ।
ਗੁਰਬਾਣੀ ਵਿਚ ਮਹੀਨਿਆਂ ਦੇ ਨਾਂ ਉਹੀ ਵਰਤੇ ਗਏ ਹਨ, ਜਿਸ ਤਰ੍ਹਾਂ ਕਿ ਚੇਤ, ਵੈਸਾਖ, ਜੇਠ, ਆਸਾੜ, ਸਾਵਣ, ਭਾਦੁਇ, ਅਸੁਨ, ਕਤਿਕ, ਮੰਘਿਰ, ਪੋਖ, ਮਾਘ, ਫਲਗੁਣ, ਆਦਿ
ਇਹ ਧਿਆਨ ਵਿਚ ਰੱਖਣਾਂ ਹੈ, ਕਿ ਗੁਰੂ ਸਾਹਿਬ ਨੇ ਕਿਤੇ ਵੀ ਇਹ ਨਹੀਂ ਕਿਹਾ ਹੈ, ਕਿ ਬਿਕਰਮੀ ਕੈਲੰਡਰ ਦੀ ਵਰਤੋਂ ਕਰੋ। ਸਿਰਫ ਮੌਸਮ ਦੇ ਆਧਾਰ ਤੇ ਹੋਣ ਵਾਲੇ ਮਹੀਨਿਆਂ ਦਾ ਹੀ ਜਿਕਰ ਕੀਤਾ ਗਿਆ ਹੈ। ਪੁਰਾਤਨ ਸਮਿਆਂ ਵਿਚ ਵਰਤੇ ਜਾ ਰਹੇ ਭਾਰ, ਲੰਬਾਈ, ਸਮਾਂ ਦਾ ਜਿਕਰ ਵੀ ਗੁਰਬਾਣੀ ਵਿਚ ਮਿਲਦਾ ਹੈ। ਇਨ੍ਹਾਂ ਸਭ ਦਾ ਇਹੀ ਮੰਤਵ ਸੀ, ਕਿ ਲੋਕ ਗੁਰਬਾਣੀ ਦੀਆਂ ਸਿਖਿਆਂਵਾਂ ਆਸਾਨੀ ਨਾਲ ਸਮਝ ਆ ਸਕਣ।

ਗੁਰਬਾਣੀ ਵਿਚ ਮਹੀਨੇ, ਦਿਨਾਂ, ਰੁਤਾਂ ਦਾ ਕਿਉਂ ਜਿਕਰ ਆਇਆ ਹੈ?
ਪੁਰਾਤਨ ਸਮਿਆਂ ਵਿਚ ਰਿਵਾਜ਼ ਸੀ, ਕਿ ਦਿਨ, ਮਹੀਨਿਆਂ, ਰੁਤਾਂ, ਅੱਖਰਾਂ, ਨੂੰ ਲੈ ਕੇ ਲੋਕ ਆਪਣੇ ਇਸ਼ਟ ਦੀ ਪੂਜਾ ਕਰਦੇ ਸਨ। ਪਰੰਤੂ, ਗੁਰਬਾਣੀ ਅਨੁਸਾਰ ਇਹ ਦਿਨ, ਰਾਤ, ਥਿਤਾਂ, ਵਾਰ ਸਭ ਕੁਦਰਤ ਦੇ ਹੁਕਮੁ ਤੇ ਰਜਾ ਅਨੁਸਾਰ ਨਿਰਭਰ ਕਰਦੇ ਹਨ:
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ {}
ਗੁਰੂ ਗਰੰਥ ਸਾਹਿਬ ਵਿਚ ਬਾਰਹ ਮਾਹਾ ਦੀ ਬਾਣੀ ਦਰਜ ਹੈ। ਪਰੰਤੂ, ਇਹ ਕਿਤੇ ਨਹੀਂ ਕਿਹਾ ਗਿਆ ਹੈ, ਕਿ ਮਹੀਨਿਆਂ ਦੀ ਪੂਜਾ ਕਰਨੀ ਹੈ। ਬਲਕਿ ਥਿਤਾਂ ਅਤੇ ਵਾਰਾਂ ਨੂੰ ਪੂਜਨ ਵਾਲਿਆਂ ਨੂੰ ਮੂਰਖ ਕਿਹਾ ਗਿਆ ਹੈ।
ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ {੮੪੩}
ਪਟੀ ਵੀ ਗੁਰੂ ਨਾਨਾਕ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਨੇ ਲਿਖੀ ਹੈ। ਉਸ ਵਿਚ ਅੱਖਰਾਂ ਦੇ ਆਧਾਰ ਤੇ ਅਕਾਲ ਪੁਰਖੁ ਦੀ ਉਸਤਤ ਲਿਖੀ ਹੈ, ਤੇ ਮਨੁੱਖਾ ਜੀਵਨ ਲਈ ਸੇਧ ਦਿਤੀ ਗਈ ਹੈ। ਹਫਤਿਆਂ ਦੇ ਦਿਨਾਂ ਬਾਰੇ ਵੀ ਸ਼ਬਦ ਹਨ। ਜਿਸ ਤਰ੍ਹਾਂ ਕਿ, ਸੋਮਵਾਰਿ, ਮੰਗਲਿ, ਬੁਧਵਾਰਿ, ਵੀਰਵਾਰਿ, ਸੁਕ੍ਰਵਾਰਿ, ਛਨਿਛਰਵਾਰਿ, ਆਦਿ। ਅੰਤ ਵਿਚ ਗੁਰੂ ਸਾਹਿਬ ਨੇ ਇਹੀ ਸਮਝਾਇਆ ਹੈ, ਕਿ
ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥ {੮੪੧-੮੪੨}
ਇਹ ਦਿਨ, ਹਫਤੇ, ਮਹੀਨੇ, ਸਾਲ ਆਦਿ ਸਭ ਸਾਡੇ ਆਪਣੇ ਹਿਸਾਬ ਕਿਤਾਬ ਰੱਖਣ ਲਈ ਬਣਾਏ ਗਏ ਹਨ। ਸਾਨੂੰ ਖੁਦ ਆਪ ਫੈਸਲਾ ਕਰਨਾ ਹੈ, ਕਿ ਕਿਹੜਾ ਤਰੀਕਾ ਸਾਡੇ ਲਈ ਉਚਿਤ ਹੈ। ਸਾਨੂੰ ਆਪਣੇ ਆਪ ਨੂੰ ਪੁਛਣਾਂ ਹੈ, ਕਿ ਇਤਨਾਂ ਸਮਾਂ ਬੀਤ ਗਿਆ ਹੈ, ਇਸ ਜਨਮ ਵਿਚ ਮੈਂ ਕੀ ਖੱਟਿਆ ਹੈ ਤੇ ਕੀ ਗਵਾਇਆ ਹੈ?
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥ ॥੧੭॥੧॥ {੧੧੦੯-੧੧੧੦}

ਗੁਰਬਾਣੀ ਸਾਨੂੰ ਮਹੀਨੇ, ਦਿਨਾਂ, ਰੁਤਾਂ ਆਦਿ ਸਬੰਧੀ ਕੀ ਸਿਖਿਆ ਦੇਂਦੀ ਹੈ?
ਕੁਦਰਤ ਨੇ ਸਾਨੂੰ ਇਹ ਸਭ ਕੁਝ ਸਾਡੇ ਆਪਣੇ ਮਾਨਣ ਲਈ ਦਿਤੇ ਹਨ। ਕੀ ਮੈਂ ਆਪਣਾ ਮਨੁੱਖਾ ਫਰਜ ਨਿਭਾਇਆ ਹੈ? ਜੀਵਨ ਦਾ ਮਨੋਰਥ ਪੂਰਾ ਕਰਨ ਲਈ ਕਿਤਨਾਂ ਕੁ ਅੱਗੇ ਵਧ ਗਿਆ ਹਾਂ? ਕੀ ਮੈਂ ਉਸ ਅਕਾਲ ਪੁਰਖੁ ਦੀ ਕਿਰਪਾਂ ਦਾ ਪਾਤਰ ਬਣਨ ਦੇ ਯੋਗ ਹੋ ਗਿਆ ਹਾਂ? ਕਿਤਨਾਂ ਕੁ ਸਮਾਂ ਮੈਂ ਉਸ ਅਕਾਲ ਪੁਰਖੁ ਨੂੰ ਆਪਣੇ ਮਨ ਵਿਚ ਵਸਾਇਆ ਹੈ, ਜਿਸ ਨੇ ਮੈਨੂੰ ਇਹ ਅਨਮੋਲਕ ਮਨੁੱਖਾ ਜਨਮ ਤੇ ਇਹ ਸਭ ਕੁਝ ਮਾਨਣ ਲਈ ਦਿਤਾ ਹੈ?
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥ {੧੩੬}
ਵਡਹੰਸੁ ਮਹਲਾ ੫ ॥ ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥ ਹਉ ਬਲਿਹਾਰੀ ਸਤਿਗੁਰ ਚਰਣਾ ॥੧॥ ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥ ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥ {੫੬੨}
ਇਹ ਦਿਨ, ਰਾਤ, ਰੁਤਾਂ, ਮਹੀਨੇ, ਸਾਲ, ਆਦਿ ਸਭ ਆਉਂਦੇ ਜਾਂਦੇ ਰਹਿੰਣੇ ਹਨ, ਕੀ ਮੈਂ ਗੁਰੂ ਦੇ ਸਬਦ ਨੂੰ ਸਮਝ ਕੇ, ਤੇ ਉਸ ਅਨੁਸਾਰ ਚਲ ਕੇ, ਆਪਣਾ ਕੋਈ ਯੋਗਦਾਨ ਪਾਇਆ ਹੈ? ਸਚਿਆਰ ਬਣਨ ਦੀ ਦਿਸ਼ਾ ਵਲ ਕਿਨ੍ਹਾਂ ਕੁ ਅੱਗੇ ਵਧਿਆ ਹਾਂ?

ਗੁਰਬਾਣੀ ਅਨੁਸਾਰ ਕਿਹੜਾ ਕੈਲੰਡਰ ਪ੍ਰਵਾਨ ਹੈ?
ਇਸਲਾਮਿਕ ਅਤੇ ਬਿਕਰਮੀ ਕੈਲੰਡਰ ਚੰਦਰਮਾ ਦੇ ਧਰਤੀ ਦੁਆਲੇ ਘੁੰਮਣ ਦੇ ਆਧਾਰ ਤੇ ਬਣਾਏ ਗਏ ਹਨ। ਭਾਵੇਂ ਲੋਕ ਉਸ ਸਮੇਂ ਬਿਕਰਮੀ ਕੈਲੰਡਰ ਵਰਤਦੇ ਸਨ, ਪਰੰਤੂ, ਗੁਰਬਾਣੀ ਅਨੁਸਾਰ ਸਿਰਫ ਤੇ ਸਿਰਫ ਮੌਸਮੀ ਕੈਲੰਡਰ ਹੀ ਪ੍ਰਵਾਨ ਹੈ, ਬਿਕਰਮੀ ਕੈਲੰਡਰ ਪ੍ਰਵਾਨ ਨਹੀਂ ਹੈ
ਬਿਕਰਮੀ ਕਲੰਡਰ ਦਾ ਸਾਲ ਸੂਰਜ ਦੇ ਸਾਲ ਨਾਲੋਂ ੨੦ ਮਿੰਟ ਜਿਆਦਾ ਹੈ, ਇਸ ਲਈ ਬਿਕਰਮੀ ਕਲੰਡਰ ਦੇ ਅਨੁਸਾਰ ਹਰ ੭੦/੭੧ ਸਾਲਾਂ ਬਾਅਦ ਇਕ ਦਿਨ ਦਾ ਫਰਕ ਪੈ ਜਾਂਦਾ ਹੈ
ਗੁਰਬਾਣੀ ਅਨੁਸਾਰ ਸਿਰਫ ਗਰੀਗੋਰੀਅਨ ਤੇ ਮੂਲ ਨਾਨਕ ਸ਼ਾਹੀ ਕੈਲੰਡਰ ਹੀ ਪ੍ਰਵਾਨ ਹੋ ਸਕਦੇ ਹਨ, ਜਿਹੜੇ ਕਿ ਮੌਸਮ ਦੇ ਆਧਾਰ ਤੇ ਹਨ। ਹੋਰ ਕੋਈ ਦੂਸਰਾ ਕੈਲੰਡਰ ਪ੍ਰਵਾਨ ਨਹੀਂ ਹੋ ਸਕਦਾ ਹੈ

ਬਿਕਰਮੀ ਕੈਲੰਡਰ ਅਨੁਸਾਰ ਭਵਿੱਖ ਵਿਚ ਵਿਸਾਖੀ ਦੀ ਕੀ ਸਥਿਤੀ ਹੋਵੇਗੀ?
ਬੀਤ ਗਏ ਸਾਲਾਂ ਵਿਚ ਅਤੇ ਭਵਿੱਖ ਦੇ ਸਾਲਾਂ ਵਿਚ ਗਰੀਗੋਰੀਅਨ ਕੈਲੰਡਰ ਅਨੁਸਾਰ ਵਿਸਾਖੀ ਇਨ੍ਹਾਂ ਦਿਨਾਂ ਵਿਚ ਆਵੇਗੀ:
੦੯.੦੪.੧੭੫੩, ੧੦.੦੪.੧੭੯੯, ੧੧.੦੪.੧੮੭੮, ੧੨.੦੪.੧੮੯੯, ੧੨.੦੪.੧੯੪੦, ੧੪.੦੪.੧੯੯੯, ੧੫.੦੪.੨੧੦੦, ਆਦਿ
੧੧੦੦ ਸਾਲਾਂ ਬਾਅਦ ਵਿਸਾਖੀ ਮਈ ਦੇ ਮਹੀਨੇ ਵਿਚ ਆਵੇਗੀ
੧੩੦੦੦ ਸਾਲਾਂ ਬਾਅਦ ਵਿਸਾਖੀ ਅਕਤੂਬਰ ਦੇ ਮਹੀਨੇ ਵਿਚ ਆਵੇਗੀ
ਜੇ ਕਰ ਅਸੀਂ ਬਿਕਰਮੀ ਕੈਲੰਡਰ ਦੇ ਪਿਛੇ ਲੱਗੇ ਰਹੇ ਤਾਂ ਭਵਿੱਖ ਵਿਚ ਲੋਕ ਸਾਡੇ ਉਪਰ ਹੱਸਣਗੇ, ਜਦੋਂ ਅਸੀਂ ਗੁਰਬਾਣੀ ਦੇ ਆਧਾਰ ਤੇ ਕੋਈ ਵੀਚਾਰ ਕਰਿਆ ਕਰਾਂਗੇ

ਬਿਕਰਮੀ ਕਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ਨਾਲ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ?
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਵਸ ਕਈ ਵਾਰੀ ਸੂਰਜੀ ਸਾਲ ਵਿਚ ੨ ਵਾਰੀ ਆ ਜਾਂਦਾ ਹੈ, ਤੇ ਕਈ ਵਾਰੀ ਇਕ ਵਾਰੀ ਵੀ ਨਹੀਂ ਆਂਉਂਦਾ ਹੈ। ਜੇਕਰ ਸੂਰਜੀ ਸਾਲ ਅਨੁਸਾਰ ਗੁਰਪੁਰਬ ਮਨਾਏ ਜਾਂਦੇ ਹਨ, ਤਾਂ ਫਿਰ ਉਹ ਤਾਰੀਖਾਂ ਹਰ ਸਾਲ ਉਸੇ ਦਿਨ ਹੀ ਆਇਆ ਕਰਨਗੀਆਂ। ਇਸ ਨਾਲ ਸਾਲ ਵਿਚ ੨ ਜਾਂ ਕੋਈ ਵੀ ਗੁਰਪੁਰਬ ਨਹੀਂ, ਦੀ ਮੁਸ਼ਕਲ ਨਹੀਂ ਆਵੇਗੀ।

ਅਗਰ ਸਿੱਖ ਮੂਲ ਨਾਨਕਸ਼ਾਹੀ ਕੈਲੰਡਰ ਨਹੀਂ ਅਪਣਾਉਂਦੇ ਤਾਂ ਇਸ ਦੇ ਕੀ ਨੁਕਸਾਨ ਹੋਣਗੇ?
ਦੁਨੀਆਂ ਵਿਚ ਬਹੁਤ ਤਰ੍ਹਾਂ ਦੇ ਕੈਲੰਡਰ ਪ੍ਰਚਲਤ ਹਨ। ਕੁਝ ਕੈਲੰਡਰ ਧਰਤੀ ਦੇ ਸੂਰਜ ਦੁਆਲੇ ਘੁੰਮਣ ਦੇ ਆਧਾਰ ਤੇ ਬਣਾਏ ਗਏ ਹਨ, ਜਿਸ ਤਰ੍ਹਾਂ ਕਿ ਗਰੀਗੋਰੀਅਨ, ਮੂਲ ਨਾਨਕ ਸ਼ਾਹੀ, ਜਿਸ ਵਿਚ ਸਾਲ ਦੇ ੩੬੫/੩੬੬ ਦਿਨ ਹੁੰਦੇ ਹਨ {੧ ਸਾਲ = ੩੬੫.੨੪੨੫ ਦਿਨ}
ਇਸਲਾਮਿਕ ਅਤੇ ਬਿਕਰਮੀ ਕੈਲੰਡਰ, ਚੰਦਰਮਾ ਦੇ ਧਰਤੀ ਦੁਆਲੇ ਘੁੰਮਣ ਦੇ ਆਧਾਰ ਤੇ ਬਣਾਏ ਗਏ ਹਨ, ਜਿਸ ਵਿਚ ਸਾਲ ਦੇ ਲਗਭਗ ੩੫੪ ਦਿਨ ਹੁੰਦੇ ਹਨ. ਚੰਦਰਮਾ ਦੇ ਆਧਾਰ ਤੇ ਬਣਾਇਆ ਸਾਲ, ਸੂਰਜੀ ਸਾਲ ਨਾਲੋਂ ਲੱਗਭਗ ੧੧ ਦਿਨ ਛੋਟਾ ਹੁੰਦਾ ਹੈ।
ਬਿਕਰਮੀ ਕੈਲੰਡਰ ਨੂੰ ਸੂਰਜੀ ਕੈਲੰਡਰ ਨਾਲ ਮੇਲਣ ਲਈ, ੩/੪ ਸਾਲ ਬਾਅਦ ਇਕ ਹੋਰ ਮਹੀਨਾ ਵਧਾ ਦਿਤਾ ਜਾਂਦਾ ਹੈ, ਜਿਸ ਨੂੰ ਮਲ ਮਾਸ ਕਹਿੰਦੇ ਹਨ।
ਇਸ ਮਲ ਮਾਸ ਨੂੰ ਬਹੁਤ ਮਾੜਾ ਗਿਣਿਆ ਜਾਂਦਾ ਹੈ, ਇਸ ਲਈ ਇਨ੍ਹਾਂ ਦਿਨਾਂ ਵਿਚ ਕੋਈ ਵੀ ਗੁਰਪੁਰਬ ਨਹੀਂ ਮਨਾਇਆ ਜਾਂਦਾ ਹੈ, ਜਿਹੜਾ ਕਿ ਗੁਰਮਤਿ ਦੇ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ। ਗੁਰਮਤਿ ਅਨੁਸਾਰ ਕੋਈ ਵੀ ਦਿਨ ਜਾਂ ਮਹੀਨਾ ਮਾੜਾ ਨਹੀਂ ਹੁੰਦਾ ਹੈ।
ਸਲੋਕ ਮਃ ੫ ॥ ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ {੩੧੮}
ਜੇ ਕਰ ਸਿੱਖ ਪੁਰਾਤਨ ਕੈਲੰਡਰ, ਜਿਸ ਤਰ੍ਹਾਂ ਕਿ ਬਿਕਰਮੀ ਕੈਲੰਡਰ ਦੇ ਅਨੁਸਾਰ ਹੀ ਚਲਦੇ ਰਹੇ ਤਾਂ ਉਹ ਬੁਰੀ ਤਰ੍ਹਾਂ ਪਿਛੜ ਜਾਣਗੇ ਤੇ ਹਰ ਪਾਸਿਓ ਲਾਹਨਤਾਂ ਹੀ ਪਾਣਗੇ, ਹੋਰ ਤਾਂ ਛੱਡੋ ਉਨ੍ਹਾਂ ਦੀਆਂ ਆਉਂਣ ਵਾਲੀਆਂ ਨਸਲਾਂ ਵੀ ਉਨ੍ਹਾਂ ਉਪਰ ਹੱਸਣਗੀਆਂ।
ਬਿਕਰਮੀ ਕੈਲੰਡਰ ਅਨੁਸਾਰ ਨੀਯਤ ਕੀਤੇ ਗਏ ਗੁਰਪੁਰਬਾਂ ਦੇ ਦਿਨਾਂ ਦੀ ਦੂਰੀ, ਸੂਰਜੀ ਕੈਲੰਡਰ ਨਾਲੋਂ ਅੱਗੇ ਪਿਛੇ ਹੁੰਦੀ ਰਹਿੰਦੀ ਹੈ, ਕਈ ਵਾਰੀ ਬਿਕਰਮੀ ਕੈਲੰਡਰ ਸੂਰਜੀ ਕੈਲੰਡਰ ਨਾਲੋਂ ੧੦/੧੧ ਦਿਨ ਪਿਛੇ ਹੁੰਦਾ ਹੈ, ਤੇ ਕਈ ਵਾਰੀ ੧੮/੧੯ ਦਿਨ ਅੱਗੇ ਹੁੰਦਾ ਹੈ। ਇਹ ਸਭ ਕੁਝ ਇਸ ਲਈ ਹੁੰਦਾ ਹੈ, ਕਿਉਂਕਿ ਚੰਦਮਾਂ ਦੇ ਸਾਲ ਦੇ ਲਗਭਗ ੩੫੪ ਦਿਨ ਹੁੰਦੇ ਹਨ।
ਬਿਕਰਮੀ ਕਲੰਡਰ ਦਾ ਸਾਲ ਸੂਰਜ ਦੇ ਮੌਸਮੀ ਸਾਲ ਨਾਲੋਂ ੨੦ ਮਿੰਟ ਜਿਆਦਾ ਹੈ, ਇਸ ਲਈ ਬਿਕਰਮੀ ਕਲੰਡਰ ਦੇ ਅਨੁਸਾਰ ਹਰ ੭੦/੭੧ ਸਾਲਾਂ ਬਾਅਦ ਇਕ ਦਿਨ ਦਾ ਫਰਕ ਪੈ ਜਾਇਆ ਕਰੇਗਾ।
ਭਵਿੱਖ ਵਿਚ ਬਿਕਰਮੀ ਕੈਲੰਡਰ ਅਨੁਸਾਰ ਹਰੇਕ ਦਿਨ ਦਿਹਾਰ ਅੱਗੇ ਜਾਂਦਾ ਜਾਵੇਗਾ। ਬੀਤ ਗਏ ਸਾਲਾਂ ਵਿਚ ਤੇ ਭਵਿੱਖ ਦੇ ਸਾਲਾਂ ਵਿਚ ਗਰੀਗੋਰੀਅਨ ਕੈਲੰਡਰ ਅਨੁਸਾਰ ਵਿਸਾਖੀ ਇਨ੍ਹਾਂ ਦਿਨਾਂ ਵਿਚ ਆਵੇਗੀ:
੦੯.੦੪.੧੭੫੩, ੧੦.੦੪.੧੭੯੯, ੧੧.੦੪.੧੮੭੮, ੧੨.੦੪.੧੮੯੯, ੧੨.੦੪.੧੯੪੦, ੧੪.੦੪.੧੯੯੯, ੧੫.੦੪.੨੧੦੦, ਆਦਿ
੧੧੦੦ ਸਾਲਾਂ ਬਾਅਦ ਵਿਸਾਖੀ ਮਈ ਦੇ ਮਹੀਨੇ ਵਿਚ ਆਵੇਗੀ
੧੩੦੦੦ ਸਾਲਾਂ ਬਾਅਦ ਵਿਸਾਖੀ ਅਕਤੂਬਰ ਦੇ ਮਹੀਨੇ ਵਿਚ ਆਵੇਗੀ
ਜੇ ਕਰ ਅਸੀਂ ਬਿਕਰਮੀ ਕੈਲੰਡਰ ਦੇ ਪਿਛੇ ਲੱਗੇ ਰਹੇ ਤਾਂ ਭਵਿੱਖ ਵਿਚ ਲੋਕ ਸਾਡੇ ਉਪਰ ਹੱਸਣਗੇ, ਜਦੋਂ ਅਸੀਂ ਗੁਰਬਾਣੀ ਦੇ ਆਧਾਰ ਤੇ ਕੋਈ ਵੀਚਾਰ ਕਰਿਆ ਕਰਾਂਗੇ।
ਪੂਰੀ ਦੁਨੀਆਂ ਵਿਚ ਜੋ ਵੀ ਕਾਰ ਵਿਹਾਰ ਹੁੰਦੇ ਹਨ, ਉਸ ਸਭ ਮੌਸਮ ਦੇ ਆਧਾਰ ਤੇ ਹੁੰਦੇ ਹਨ। ਇਸ ਲਈ ਪੂਰੀ ਦੁਨੀਆਂ ਵਿਚ ਮੌਸਮੀ ਸਾਲ ਨੂੰ ਹੀ ਉਚਿਤ ਸਮਝਿਆ ਜਾਂਦਾ ਹੈ। ਇਕ ਮੌਸਮੀ ਸਾਲ ਵਿਚ ੩੬੫.੨੪੨੧੯੯ ਦਿਨ ਹੁੰਦੇ ਹਨ।
ਸਾਨੂੰ ਗੁਰਬਾਣੀ ਤੋਂ ਇਹੀ ਸੇਧ ਮਿਲਦੀ ਹੈ, ਕਿ ਕੈਲੰਡਰ ਮੌਸਮੀ ਸਾਲ ਅਨੁਸਾਰ ਹੀ ਹੋਣਾ ਚਾਹੀਦਾ ਹੈ, ਕਿਉਂਕਿ ਮਨੁੱਖ ਆਪਣੇ ਸਾਰੇ ਕਾਰਜ ਮੌਸਮ ਅਨੁਸਾਰ ਕਰਦਾ ਹੈ। ਉਸ ਦੇ ਸਰੀਰਕ ਤੇ ਮਾਨਸਿਕ ਬਦਲਾਵ ਵੀ ਮੌਸਮ ਅਨੁਸਾਰ ਹੁੰਦੇ ਹਨ। ਬਾਰਹ ਮਾਹਾ ਦੀ ਬਾਣੀ ਵਿਚ ਸਾਰੀ ਸਿਖਿਆ ਮਹੀਨਿਆਂ ਦੇ ਮੌਸਮ ਦੇ ਆਧਾਰ ਤੇ ਹੀ ਹੈ।
ਗੁਰਬਾਣੀ ਵਿਚ ਤਾਂ ਹਰ ਸਾਲ ਹੋਣ ਵਾਲੇ ਵੱਡੇ ਦਿਨ ਦਾ ਵੀ ਜਿਕਰ ਹੈ।
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ {੧੧੦੮}
ਗੁਰੂ ਨਾਨਕ ਸਾਹਿਬ ਨੇ ਇਸ ਵੱਡੇ ਦਿਨ ਦਾ ਜਿਕਰ ਹਾੜ ਦੇ ਮਹੀਨੇ ਵਿਚ ਕੀਤਾ ਹੈ, ਜਦੋਂ ਕੜਕਦੀ ਗਰਮੀ ਹੁੰਦੀ ਹੈ, ਤੇ ਸੂਰਜ ਦਾ ਰਥ ਫਿਰਦਾ ਹੈ। ਧਰਤੀ ਦੇ ਉਤਰੀ ਭਾਗ ਵਿਚ, ਹਰ ਸਾਲ ਜੂਨ ੨੦/੨੧ ਦੇ ਕਰੀਬ ਸਭ ਤੋ ਵੱਡਾ ਦਿਨ ਹੁੰਦਾ ਹੈ, ਉਸ ਦਿਨ ਸੂਰਜ ਦਾ ਰਥੁ ਫਿਰਦਾ ਹੈ {“ਰਥੁ ਫਿਰੈ”} ਤੇ ਉਸ ਤੋਂ ਬਾਅਦ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ।
ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥ {੧੧੦੮}
ਗੁਰਬਾਣੀ ਦਾ ਇਹ ਸਬਦ ਇਹੀ ਸਿਖਿਆਂ ਦੇਂਦਾ ਹੈ, ਕਿ ਸੂਰਜ ਤੇ ਧਰਤੀ ਕੁਦਰਤ ਤੇ ਨਿਯਮਾਂ ਅਨੁਸਾਰ ਆਪਣੇ ਘੁੰਮਣ ਦਾ ਕਾਰਜ ਕਰਦੇ ਰਹਿੰਦੇ ਹਨ। ਸਾਨੂੰ ਵੀ ਕੁਦਤਰ ਤੇ ਨਿਯਮਾਂ ਅਨੁਸਾਰ ਚਲਣਾ ਹੈ
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਸਾਨੂੰ ਗੁਰਬਾਣੀ ਤੋਂ ਇਹੀ ਸੇਧ ਮਿਲਦੀ ਹੈ, ਕਿ ਕੈਲੰਡਰ ਮੌਸਮੀ ਸਾਲ ਅਨੁਸਾਰ ਹੀ ਹੋਣਾ ਚਾਹੀਦਾ ਹੈ, ਕਿਉਂਕਿ ਮਨੁੱਖ ਆਪਣੇ ਸਾਰੇ ਕਾਰਜ ਮੌਸਮ ਅਨੁਸਾਰ ਕਰਦਾ ਹੈ। ਉਸ ਦੇ ਸਰੀਰਕ ਤੇ ਮਾਨਸਿਕ ਬਦਲਾਵ ਵੀ ਮੌਸਮ ਅਨੁਸਾਰ ਹੁੰਦੇ ਹਨ। ਬਾਰਹ ਮਾਹਾ ਦੀ ਬਾਣੀ ਵਿਚ ਸਾਰੀ ਸਿਖਿਆ ਮਹੀਨਿਆਂ ਦੇ ਮੌਸਮ ਦੇ ਆਧਾਰ ਤੇ ਹੀ ਹੈ
ਇਹ ਧਿਆਨ ਵਿਚ ਰੱਖਣਾਂ ਹੈ, ਕਿ ਗੁਰੂ ਸਾਹਿਬ ਨੇ ਕਿਤੇ ਵੀ ਇਹ ਨਹੀਂ ਕਿਹਾ ਹੈ, ਕਿ ਬਿਕਰਮੀ ਕੈਲੰਡਰ ਦੀ ਵਰਤੋਂ ਕਰੋ। ਸਿਰਫ ਮੌਸਮ ਦੇ ਆਧਾਰ ਤੇ ਹੋਣ ਵਾਲੇ ਸਾਲਾਂ ਦਾ ਹੀ ਜਿਕਰ ਕੀਤਾ ਗਿਆ ਹੈ। ਪੁਰਾਤਨ ਸਮਿਆਂ ਵਿਚ ਵਰਤੇ ਜਾ ਰਹੇ ਭਾਰ, ਲੰਬਾਈ, ਸਮਾਂ ਦਾ ਜਿਕਰ ਮਿਲਦਾ ਹੈ, ਤਾਂ ਜੋ ਲੋਕ ਗੁਰਬਾਣੀ ਦੀਆਂ ਸਿਖਿਆਂਵਾਂ ਆਸਾਨੀ ਨਾਲ ਸਮਝ ਸਕਣ।
ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਸਾਰੀਆਂ ਤਾਰੀਖਾਂ ਮੌਸਮੀ ਸੂਰਜੀ ਸਾਲ ਅਨੁਸਾਰ ਹਨ। ਹਰੇਕ ਸਾਲ ਵਿਚ ਕੋਈ ਵੀ ਗੁਰਪੁਰਬ ਸਬੰਧੀ ਦਿਨ ਨਹੀ ਬਦਲੇਗਾ। ਹਰ ਸਾਲ ਉਹੀ ਤਾਰੀਖਾਂ ਆਉਂਣਗੀਆਂ। ਇਕ ਸਾਲ ਵਿਚ ਕਦੇ ਵੀ ੨ ਗੁਰਪੁਰਬ ਨਹੀਂ ਆਉਂਗੇ। ਮੂਲ ਨਾਨਕ ਸ਼ਾਹੀ ਤੇ ਗਰੀਗੋਰੀਅਨ ਕੈਲੰਡਰ ਮੌਸਮੀ ਸੂਰਜੀ ਸਾਲ ਅਨੁਸਾਰ ਹਨ। ਲੀਪ ਸਾਲ ਵਿਚ ੧ ਮਾਰਚ ਤੋਂ ੧੩ ਮਾਰਚ ਤਕ ਸਿਰਫ ਇਕ ਦਿਨ ਦਾ ਫਰਕ ਹੋਵੇਗਾ, ਪਰੰਤੂ ਉਨ੍ਹਾਂ ਦਿਨਾਂ ਵਿਚ ਕੋਈ ਗੁਰਪੁਰਬ ਨਹੀਂ ਆਉਂਦਾ ਹੈ।
ਗਰੀਗੋਰੀਅਨ ਕੈਲੰਡਰ ਅਨੁਸਾਰ ਮਹੀਨਿਆਂ ਦੇ ਦਿਨ ਕਿਸੇ ਤਰਤੀਬ ਅਨੁਸਾਰ ਨਹੀਂ ਹਨ। ਫਰਵਰੀ ਦਾ ਮਹੀਨਾ ਜਿਸ ਵਿਚ ਲੀਪ ਸਾਲ ਹੁੰਦਾ ਹੈ, ਉਹ ਸਾਲ ਦਾ ਦੂਸਰਾ ਮਹੀਨਾ ਹੈ, ਅਖੀਰਲਾ ਨਹੀਂ। ਇਹ ਖਾਮੀਆਂ ਨਾਨਕ ਸ਼ਾਹੀ ਕੈਲੰਡਰ ਵਿਚ ਠੀਕ ਕਰ ਦਿਤੀਆਂ ਗਈਆਂ ਹਨ। ਪਹਿਲੇ ੫ ਮਹੀਨੇ ੩੧ ਦਿਨਾਂ ਦੇ ਹਨ, ਤੇ ਬਾਕੀ ਦੇ ੭ ਮਹੀਨੇ ੩੦ ਦਿਨਾਂ ਦੇ ਹਨ। ਲੀਪ ਸਾਲ ਵਿਚ ਇਕ ਦਿਨ ਦਾ ਵਾਧਾ, ਫਗਣ ਦੇ ਮਹੀਨੇ ਵਿਚ ਹੁੰਦਾ ਹੈ, ਜਿਹੜਾ ਕਿ ਸਾਲ ਦਾ ਅਖੀਰਲਾ ਮਹੀਨਾ ਹੈ, ਵਿਚਕਾਰਲਾ ਨਹੀਂ
ਗਰੀਗੋਰੀਅਨ ਕੈਲੰਡਰ ਅਨੁਸਾਰ, ਸਤੰਬਰ ਨੌਵਾਂ ਮਹੀਨਾ ਹੈ, ਸਤਵਾਂ ਨਹੀਂ। ਅਕਤੂਬਰ ਦਸਵਾਂ ਮਹੀਨਾ ਹੈ, ਅਠਵਾਂ ਨਹੀਂ। ਦਸੰਬਰ ਬਾਰਵਾਂ ਮਹੀਨਾ ਹੈ, ਦਸਵਾਂ ਨਹੀਂ।
ਇਸ ਲਈ ਮੂਲ ਨਾਨਕ ਸ਼ਾਹੀ ਕੈਲੰਡਰ ਇਕ ਅਧੁਨਿਕ ਤੇ ਸੁਧਾਰਿਆ ਹੋਇਆ ਮੌਸਮੀ ਸੂਰਜੀ ਸਾਲ ਅਨੁਸਾਰ ਚਲਣ ਵਾਲਾ ਕੈਲੰਡਰ ਹੈ।

ਆਓ ਸਾਰੇ ਜਾਣੇ ਆਪਣੇ ਕਾਰਜਾਂ, ਪ੍ਰੋਗਰਾਮਾਂ ਤੇ ਇਤਿਹਾਸਿਕ ਦਿਨਾਂ ਲਈ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਅਪਨਾਈਏ ਤੇ ਆਪਣੇ ਆਪ ਨੂੰ ਦੁਨੀਆਂ ਦੀ ਇਕ ਅਧੁਨਿਕ ਕੌਮ ਸਾਬਤ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” 

Share This Post

Quick contact info

Global Sikh Council (GSC) is the voice of the Sikhs worldwide, registered as tax exempt charitable not for profit organization registered in the state of Georgia US. GSC represents the Sikh Community across the globe to various Governmental and non-Governmental entities worldwide.