ਪੰਜਾਬੀ ਭਾਸ਼ਾ ਵਿੱਚ ਬਦਲਾਅ ਕੁਦਰਤੀ ਅਤੇ ਗੈਰ ਕੁਦਰਤੀ।
ਪੰਜਾਬੀ ਭਾਸ਼ਾ ਵਿੱਚ ਬਦਲਾਅ, ਕੁਦਰਤੀ ਅਤੇ ਗੈਰ-ਕੁਦਰਤੀ ” ਵਿਸ਼ੇ ਤੇ ਮਾਰਚ 13/14, 2024 ਨੂੰ ਆਯੋਜਿਤ ਕੀਤੇ ਗਏ ਗਲੋਬਲ ਸਿੱਖੀ ਵਿਦਵਾਨਾਂ ਦੇ ਸੈਮੀਨਾਰ ਵਿੱਚ ਪ੍ਰਾਪਤ ਹੋਏ ਸੁਝਾਅ।
- ਬਦਲਾਅ ਕੁਦਰਤ ਦਾ ਕਾਨੂੰਨ ਹੈ, ਅਤੇ ਇਹ ਭਾਸ਼ਾ ਤੇ ਵੀ ਲਾਗੂ ਹੁੰਦਾ ਹੈ। ਨਵੀਂ ਤਕਨੀਕ, ਨਵਾਂ ਫਲਸਫਾ, ਨਵੀਆਂ ਪ੍ਰਕਿਰਿਆਵਾਂ, ਨਵੀਆਂ ਕਾਢਾਂ ਅਤੇ ਖੋਜਾਂ ਅਤੇ ਹੋਰ ਬਹੁਤ ਕੁਝ ਜਿਵੇਂ ਪਰਵਾਸ, ਰਾਜਨੀਤਿਕ ਤਬਦੀਲੀਆਂ ਵਰਗੀਆਂ ਨਵੀਆਂ ਘਟਨਾਵਾਂ ਵਾਪਰਦੀਆਂ ਹਨ, ਤਾਂ ਕਿਸੇ ਵੀ ਭਾਸ਼ਾ ਵਿੱਚ ਨਵੇਂ ਸ਼ਬਦ ਸ਼ਾਮਲ ਹੋ ਜਾਂਦੇ ਹਨ। ਇਸ ਵਰਤਾਰੇ ਬਾਰੇ ਚਿੰਤਤ ਨਹੀਂ ਹੋਣਾ ਚਾਹੀਦਾ, ਸਗੋਂ ਸੰਤੁਸ਼ਟ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਤਬਦੀਲੀਆਂ ਸਾਬਤ ਕਰਦੀਆਂ ਹਨ ਕਿ ਸਾਡੀ ਭਾਸ਼ਾ ਜਿੰਦਾ ਹੈ।
- ਜਦੋਂ ਕੋਈ ਬਾਹਰੀ ਸਿਆਸੀ ਤਾਕਤ, ਆਪਣੀ ਭਾਸ਼ਾ ਨੂੰ, ਕਿਸੇ ਕਬਜ਼ੇ ਕੀਤੇ ਗਏ ਇਲਾਕੇ ‘ਤੇ ਅਧਿਕਾਰਤ ਵਰਤੋਂ ਦੀ ਭਾਸ਼ਾ ਬਣਾਕੇ ਲਾਗੂ ਕਰਦੀ ਹੈ ਤਾਂ ਕਬਜੇ ਕੀਤੇ ਗਏ ਇਲਾਕੇ ਦੀ ਮੂਲ ਭਾਸ਼ਾ ਵਿੱਚ ਹੋਣ ਵਾਲੀਆਂ ਤਬਦੀਲੀਆਂ ਕੁਦਰਤੀ ਨਹੀਂ ਹੁੰਦੀਆਂ। ਇਸੇ ਤਰ੍ਹਾਂ ਆਪਣੇ ਜੱਦੀ ਘਰ ਤੋਂ ਬਾਹਰ ਰਹਿੰਦੇ ਲੋਕ, ਬਾਹਰੀ ਇਲਾਕੇ ਵਿੱਚ, ਆਪਣੀ ਭਾਸ਼ਾ ਵਿੱਚ ਇੱਕ ਤਬਦੀਲੀ ਮਹਿਸੂਸ ਕਰਨਗੇ, ਜੋ ਕੁਦਰਤੀ ਤਬਦੀਲੀ ਨਹੀਂ ਕਹੀ ਜਾ ਸਕਦੀ।
- ਭਾਸ਼ਾ ਦੀ ਤਬਦੀਲੀ ਵਿੱਚ ਸ਼ਬਦਾਵਲੀ ਦੇ ਨਾਲ ਨਾਲ ਉਚਾਰਨ ਵਿੱਚ ਤਬਦੀਲੀ ਵੀ ਸ਼ਾਮਲ ਹੈ।
ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਦੀ ਭਾਸ਼ਾ, ਉਸ ਖਿੱਤੇ ਦੀ ਸਭ ਤੋਂ ਮਹੱਤਵਪੂਰਨ ਵਿਰਾਸਤ ਹੁੰਦੀ ਹੈ। ਖਿੱਤੇ ਦੇ ਲੋਕਾਂ ਨੂੰ ਆਪਣੀ ਸਭ ਤੋਂ ਕੀਮਤੀ ਜਾਇਦਾਦ ਵਜੋਂ ਇਸ ਦੀ ਕਦਰ ਕਰਨੀ ਚਾਹੀਦੀ ਹੈ। - ਨਵੀਂ ਸ਼ਬਦਾਵਲੀ ਬਣਾਉਣ ਦੇ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀਆਂ ਸਾਡੀਆਂ ਯੂਨੀਵਰਸਿਟੀਆਂ ਨੂੰ ਪੱਛਮੀ ਪੰਜਾਬ ਵਿੱਚ ਆਪਣੇ ਹਮਰੁਤਬਾ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਸ਼ਾ ਵਿੱਚ ਸ਼ਾਮਲ ਕੀਤੇ ਜਾ ਰਹੇ ਨਵੇਂ ਸ਼ਬਦਾਂ ਨੂੰ ਪੱਛਮੀ ਅਤੇ ਪੂਰਬੀ ਪੰਜਾਬ ਦੇ ਸਾਰੇ ਲੋਕ ਸਮਝ ਸਕਣ।
- ਪੰਜਾਬੀ ਵਿੱਚ ਪੁਰਾਤਨ ਬਣ ਰਹੇ ਸ਼ਬਦਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਪੱਛਮੀ ਅਤੇ ਪੂਰਬੀ ਪੰਜਾਬ ਦੇ ਨਾਲ-ਨਾਲ ਪੱਛਮੀ ਸੰਸਾਰ ਵਿੱਚ ਵਸਦੇ ਪੰਜਾਬੀਆਂ ਵਲੋਂ ਵੀ ਸਮਝੇ ਜਾਂਦੇ ਹਨ।
- ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪ੍ਰਸਿੱਧ ਕਵੀਆਂ ਜਿਵੇਂ ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਆਦਿ ਦੁਆਰਾ ਲਿਖੇ ਗਏ ਸਾਹਿਤ ਵਿੱਚ ਵਰਤੇ ਗਏ ਪੰਜਾਬੀ ਸ਼ਬਦਾਂ ਨੂੰ, ਸਾਡੀ ਸ਼ਬਦਾਵਲੀ ਵਿੱਚ ਜੋੜਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸ਼ਬਦ ਸਰਹਦ ਦੇ ਦੋਵਾਂ ਪਾਸਿਆਂ ਦੇ ਲੋਕਾਂ ਦੁਆਰਾ ਸਮਝੇ ਜਾਂਦੇ ਹਨ।
- ਵਿਸ਼ੇਸ਼ ਤੌਰ ‘ਤੇ ਫਾਰਸੀ/ਅਰਬੀ ਮੂਲ ਦੇ ਸ਼ਬਦ, ਜੋ ਕਿ ਸਾਡੇ ਪੇਂਡੂ ਲੋਕਾਂ ਦੀ ਬੋਲੀ ਵਿੱਚ ਘੁਲ-ਮਿਲ ਗਏ ਹਨ ਅਤੇ ਉਹਨਾ ਦੁਆਰਾ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਵਰਤੇ ਜਾ ਰਹੇ ਹਨ, ਹੋਰ ਭਾਸ਼ਾਵਾਂ ਦੇ ਸ਼ਬਦਾਂ ਨਾਲ ਨਹੀਂ ਬਦਲੇ ਜਾਣੇ ਚਾਹੀਦੇ।
- ਪੰਜਾਬੀ ਭਾਸ਼ਾ ਦੇ ਢਾਂਚੇ ਨੂੰ ਵਿਗਾੜਨ ਲਈ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚਲੇ ਵਿਦਵਾਨ ਮੁੱਖ ਤੌਰ ‘ ਜ਼ਿੰਮੇਵਾਰ ਹਨ। ਜਿੱਥੇ ਸਧਾਰਨ ਪੰਜਾਬੀ ਸ਼ਬਦ ਉਪਲਬਧ ਹਨ, ਉਹ ਉਥੇ ਵੀ ਬੇਲੋੜੇ ਹਿੰਦੀ/ਸੰਸਕ੍ਰਿਤ ਸ਼ਬਦਾਂ ਨੂੰ ਸ਼ਾਮਲ ਕਰ ਰਹੇ ਹਨ।
- ਮਿਆਰੀ ਪੰਜਾਬੀ ਸ਼ਬਦਾਂ ਦੀ ਇੱਕ ਸ਼ਬਦਾਵਲੀ/ਕੋਸ਼ ਜੀਵਨ ਦੇ ਸਾਰੇ ਖੇਤਰਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਜਾਣਾ ਚਾਹੀਦਾ ਹੈ, ਜਿਸ ਵਿੱਚ ਵਿਗਿਆਨ ਇੰਜੀਨੀਅਰਿੰਗ, ਕਾਨੂੰਨ, ਦਵਾਈ, ਮਾਲੀਆ ਪ੍ਰਣਾਲੀ, ਖੇਡਾਂ ਅਤੇ ਸਾਡੇ ਰੋਜ਼ਾਨਾ ਜੀਵਨ ਨਾਲ ਸਬੰਧਤ ਹੋਰ ਬਹੁਤ ਸਾਰੇ ਵਿਸ਼ਿਆਂ ‘ਤੇ ਤਕਨੀਕੀ ਸ਼ਬਦ,ਸ਼ਾਮਲ ਹੋਣੇ ਚਾਹੀਦੇ ਹਨ।
- ਮਾਵਾਂ/ਦਾਦੀਆਂ/ਬਜ਼ੁਰਗਾਂ ਨੂੰ ਪੰਜਾਬੀ ਵਿੱਚ ਆਪਣੇ ਬੱਚਿਆਂ/ਪੋਤੇ-ਪੋਤੀਆਂ ਨੂੰ ਲੋਕ ਕਹਾਣੀਆਂ ਸੁਣਾਕੇ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਇਸੇ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਬਜ਼ੁਰਗਾਂ ਨਾਲ ਗੱਲਬਾਤ ਕਰਨ। ਇਸ ਤਰੀਕੇ ਨਾਲ ਬਜ਼ੁਰਗ ਲੋਕਾਂ ਦੁਆਰਾ ਵਰਤੀ ਜਾਂਦੀ ਸ਼ਬਦਾਵਲੀ ਲੋਪ ਨਹੀ ਹੋਵੇਗੀ। ਸਾਡੇ ਬਜੁਰਗ ਇੱਕ ਵੱਡੇ ਸ਼ਬਦਕੋਸ਼ ਹਨ। - ਪੂਰਬੀ ਤੇ ਪੱਛਮੀ ਪੰਜਾਬ ਦੇ ਨਾਮਵਰ ਲੇਖਕਾਂ ਦੀਆਂ ਕਿਤਾਬਾਂ ਦਾ ਗੁਰਮੁਖੀ ਲਿਪੀ ਤੋਂ ਸ਼ਾਹਮੁਖੀ ਲਿਪੀ ਵਿੱਚ ਲਿਖਤਾਂ ਨੂੰ ਬਦਲਣ ਦੇ ਸਮਰੱਥ ਸਾਫਟਵੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੇ ਉਲਟ ਵੀ। ਇਹ ਦੋਵਾਂ ਵਿੱਚ ਸਮਝੀ ਜਾਣ ਵਾਲੀ ਭਾਸ਼ਾ ਨੂੰ ਉਤਸ਼ਾਹਿਤ ਕਰੇਗਾ।
- ਪੰਜਾਬੀ ਲੇਖਕਾਂ, ਕਵੀਆਂ ਅਤੇ ਫਿਲਮ ਨਿਰਮਾਤਾਵਾਂ ਉਪਰ ਇਕ ਵੱਡੀ ਜਿਮੇਵਾਰੀ ਹੈ। ਉਨ੍ਹਾਂ ਨੂੰ ਆਸਾਨੀ ਨਾਲ ਸਮਝ ਵਿੱਚ ਆਉਣ ਵਾਲੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਉਨ੍ਹਾਂ ਦੀਆਂ ਰਚਨਾਵਾਂ ਲਈ ਨਵਾਂ ਬਾਜ਼ਾਰ ਬਣਾਉਣ ਵਿੱਚ ਵੀ ਮਦਦ ਕਰੇਗਾ।
- ਜੇਕਰ ਕੋਈ ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਕੋਈ ਵੀ ਅਜਿਹਾ ਚਿੱਠੀ ਪਤਰ/ ਸੂਚਨਾ ਭੇਜਦੀ ਹੈ ਜਿਸ ਵਿੱਚ ਸੰਸਕ੍ਰਿਤ-ਕੀਤੀ ਪੰਜਾਬੀ ਵਰਤੀ ਗਈ ਹੋਵੇ ਤਾਂ ਪੰਜਾਬ ਦੇ ਆਮ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ। ਆਮ ਲੋਕਾਂ ਦੇ ਦਬਾਅ ਦਾ ਹਾਂ-ਪੱਖੀ ਅਸਰ ਪਵੇਗਾ ਜੋ ਸਾਡੀ ਭਾਸ਼ਾ ਦੀ ਮੌਲਿਕਤਾ ਨੂੰ ਬਣਾਈ ਰੱਖਣ ਚ ਸਹਾਈ ਹੋਵੇਗਾ।
Suggestions/Takeaways Received in Global Sikhi
Scholars seminar on “ਪੰਜਾਬੀ ਭਾਸ਼ਾ ਵਿੱਚ ਬਦਲਾਅ, ਕੁਦਰਤੀ
ਅਤੇ ਗੈਰ-ਕੁਦਰਤੀ.” held on March 13/14, 2024.
- Change is the law of nature, and a language is no exception. As new technology, new philosophy, new processes, new inventions and discoveries and many more new happenings like migration, political changes occur, new words/phrases in any language are added. One should not be worried about this phenomenon, rather feel satisfaction, because these changes prove that our language is very much alive.
- When an outside political power makes their language as a language of official use on an occupied territory, the changes occurring in the native language of the territory are not natural. Similarly, people living outside their native territory will experience a change in their language which
cannot be termed as natural change. - Change of face of a language includes change in vocabulary as well as change in pronunciation.
- The language of a particular geographical territory is the most important heritage of that area. The people of the territory should value it as their most precious belonging.
- Our universities working on the projects of creating new vocabulary should be in touch with their counterparts in West Punjab so that new words added to our language, i.e.
- Punjabi are understood by the people of both West as well as East Punjab.
- Words becoming antique in Punjabi should be revived because they are understood in both West and East Punjab as well as Punjabi residing in Western world.
- Punjabi word used in Sri Guru Granth Sahib, and literature written by popular poets, like Waris Shah & Bulhe Shah etc. should be added to our vocabulary, because these words are understood by the people on both sides of the border.