ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਵਲੋਂ ਸਿੱਖ ਕੌਮ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਇਕੱਠੇ ਹੋਣ ਦੀ ਅਪੀਲ

The Global Sikh Council (GSC) is concerned about the confusing reports emerging in the media

ਮੂਲ ਨਾਨਕਸ਼ਾਹੀ ਕੈਲੰਡਰ ਦਾ  ਮਸਲਾ ਅੱਜ ਸਿੱਖ ਕੌਮ ਦਾ ਇੱਕ ਬਹੁਤ ਹੀ ਅਹਿਮ ਮੁੱਦਾ ਬਣਿਆ ਹੋਇਆ ਹੈ।ਇਸ ਤੇ ਸਿੱਖ ਕੌਮ ਵਿੱਚ ਅੱਜ ਦੁਬਿਧਾ ਪਈ ਹੋਈ ਹੈ। ਏਸੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ , ਦੁਨੀਆਂ ਭਰ ਵਿੱਚ ਸਿੱਖਾਂ ਦੀ ਆਵਾਜ਼ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਸਚਦੇਵਾ ਨੇ ਗੁਰਬਾਣੀ ਦੇ ਫੁਰਮਾਣ ਹੋਇ  ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।। ਤੇ ਚੱਲਦਿਆਂ ਹੋਇਆ ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਰੂਪੀ ਅਪੀਲ ਕੀਤੀ ਹੈ ਕਿ ਆਉ ਸਾਰੀ ਕੌਮ ਮੂਲ ਨਾਨਕਸ਼ਾਹੀ ਕੈਲੰਡਰ ਦੇ ਇੱਕ ਝੰਡੇ ਹੇਠਾਂ ਇਕੱਠੇ ਹੋਈਏ।

ਇਸੇ ਸੰਬੰਧ ਵਿੱਚ ਮਾਰਚ ਮਹੀਨੇ ਦੀ 17 / 18 ਤਰੀਕ ਨੂੰ ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਤੇ ਇੱਕ ਆਨਲਾਈਨ ਵੈਬੀਨਾਰ ਕਰਵਾਇਆ ਜਾ ਰਿਹਾ ਹੈ।

ਇਹ ਵੈਬੀਨਾਰ ਦੋ ਸ਼ੈਸਨਜ ਵਿੱਚ ਕਰਵਾਇਆ ਰਿਹਾ ਹੈ।ਇਸ ਦੌਰਾਨ ਪਹਿਲਾ ਸ਼ੈਸਨ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਅਤੇ ਦੂਸਰਾ ਸ਼ੈਸਨ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 6:30 ਵਜੇ ਹੋਵੇਗਾ। ਇਨਾਂ ਵੈਬੀਨਾਰ ਵਿੱਚ ਕੈਲੰਡਰ ਮਾਹਿਰ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਸ੍ਰ.ਇਰਵਿਨਪ੍ਰੀਤ ਸਿੰਘ ਜੀ ਹਿੱਸਾ ਲੈ ਰਹੇ ਹਨ। ਇਹ ਵਿਦਵਾਨ ਪਹਿਲਾਂ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸਾਰੀ ਜਾਣਕਾਰੀ ਦੇਣਗੇ। ਬਾਅਦ ਵਿੱਚ ਕਿਸੇ ਦਾ ਵੀ ਕੋਈ ਸੁਆਲ ਹੋਵੇਗਾ ਤਾਂ ਉਸ ਦੇ ਜੁਆਬ ਵੀ ਦੇਣਗੇ।

ਇਸ ਵਿੱਚ ਦੁਨੀਆਂ ਭਰ ਦੇ ਸਿੱਖਾਂ ਅਤੇ ਵਿਦਵਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਤਾਂ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਆਪਣੀਆਂ ਦੁਬਿਧਾਵਾਂ ਨੂੰ ਖਤਮ ਕਰੀਏ ਅਤੇ ਸਿੱਖ ਕੌਮ ਦੇ ਇੱਕ ਕੈਲੰਡਰ ਅਨੁਸਾਰ ਹੀ ਅਸੀਂ ਆਪਣੇ ਸਾਰੇ ਦਿਹਾੜੇ ਮਨਾਈਏ।

ਇਸ ਵਿੱਚ ਸਭ ਨੂੰ ਆਪਣੇ ਵਿਚਾਰ ਰੱਖਣ ਦੀ ਅਤੇ ਵਿਦਵਾਨਾਂ ਕੋਲੋਂ ਸੁਆਲ ਕਰਨ ਦੀ ਖੁੱਲ੍ਹ ਹੋਵੇਗੀ। ਹਾਂ ਪਰ ਵੀਚਾਰ ਅਤੇ ਸੁਆਲ ਜੁਆਬ ਦੀ ਭਾਸ਼ਾ ਜਰੂਰ ਪ੍ਰੇਮ ਵਾਲੀ ਅਤੇ ਸਭਿਅਕ ਹੋਣੀ ਚਾਹੀਦੀ ਹੈ।

ਸ੍ਰ. ਸਚਦੇਵਾ ਅਤੇ ਪੂਰੀ ਗਲੋਬਲ ਸਿੱਖ ਕੌਂਸਲ ਬਹੁਤ ਹੀ ਤਨਦੇਹੀ ਅਤੇ ਸਾਫ ਭਾਵਨਾ ਨਾਲ ਇਹ ਚਾਹੁੰਦੇ ਹਨ ਕਿ ਸਾਰੀ ਕੌਮ ਇੱਕ ਮੁੱਠ ਹੋਕੇ ਚੱਲੇ ਅਤੇ ਜੇਕਰ ਕੋਈ ਵੀ ਦੁਬਿਧਾ ਹੈ ਤਾਂ ਗੁਰਬਾਣੀ ਦੇ ਚਾਨਣ ਵਿੱਚ ਇਕੱਠੇ ਹੋਕੇ ਇਹ ਦੁਬਿਧਾਵਾਂ ਦੂਰ ਕੀਤੀਆਂ ਜਾਣ। ਗਲੋਬਲ ਸਿੱਖ ਕੌਂਸਲ ਦੀ ਪੂਰੀ ਟੀਮ ਹੀ ਇਸ ਵੈਬੀਨਾਰ ਸ਼ਾਮਿਲ ਹੋਣ ਲਈ ਦੁਨੀਆਂ ਭਰ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ, ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਸਮੂਹ ਸੰਗਤਾਂ ਨੂੰ ਖੁੱਲ੍ਹਾ ਅਤੇ ਹਾਰਦਿਕ ਸੱਦਾ ਦਿੰਦੀ ਹੈ ਕਿ ਆਉ ਸਾਰੀ ਕੌਮ ਇੱਕ ਮੁੱਠ ਹੋਈਏ ਅਤੇ ਇਸ ਬਹੁਤ ਹੀ ਅਹਿਮ ਅਤੇ ਜਰੂਰੀ ਮੁੱਦੇ ਨੂੰ ਪ੍ਰੇਮ ਨਾਲ ਹੱਲ ਕਰੀਏ।

ਇਸ ਆਨਲਾਈਨ ਵੈਬੀਨਾਰ ਦੀ ਜੂਮ ਆਈ.ਡੀ. ਹੇਠਾਂ ਲਿਖੇ ਅਨੁਸਾਰ ਹੈ:

Zoom ID : 678 794 1794
Password: GSCKSKK

 ਇਸ ਸੰਦਰਭ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਲਈ ਸਾਡੀ ਵੈਬਸਾਈਟ ਦੇਖ ਸਕਦੇ ਹੋ।

www.globalsikhcouncil.org

ਜਾਂ ਸਾਨੂੰ ਈਮੇਲ ਕਰ ਸਕਦੇ ਹੋ 👇

info@globalsikhcouncil.org

Global Sikh Council

Response of SPGC to GSC

Share This Post